ਮੁਹਾਲੀ ਤੋਂ ਬਾਅਦ ਪਟਿਆਲਾ ਚ ਕੋਰੋਨਾ ਦਾ ਕਹਿਰ ! ਅੱਜ ਵਡੀ ਗਿਣਤੀ ‘ਚ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਪਟਿਆਲਾ : ਮੁਹਾਲੀ ਤੋਂ ਬਾਅਦ ਕੋਰੋਨਾ ਦਾ ਕਹਿਰ ਪਟਿਆਲਾ ਚ ਵਰ੍ਹਨਾ ਸ਼ੁਰੂ ਹੋ ਗਿਆ ਹੈ । ਅੱਜ ਇਥੇ 15 ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਥਾਨਕ ਸਿਵਲ ਸਰਜਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ ।

ਮਲਹੋਤਰਾ ਅਨੁਸਾਰ ਰਾਜੁਪੂਰਾ ਤੋਂ ਜੋ 60 ਸਾਲ ਬਜ਼ੁਰਗ ਔਰਤ ਕੋਰੋਨਾ ਪੋਜ਼ੀਟਿਵ ਪਾਈ ਗਈ ਸੀ। ਉਨ੍ਹਾਂ ਦਸਿਆ ਕਿ ਉਸ ਦੇ 16 ਸਬੰਧੀਆਂ ਦੇ ਸੈਂਪਲ ਲਾਏ ਗਏ ਸਨ ਜਿਨ੍ਹਾਂ ਵਿੱਚੋ 6 ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ । ਉਨ੍ਹਾਂ ਦਸਿਆ ਕਿ ਜੋ ਕਿਤਾਬਾਂ ਵੇਚਣ ਵਾਲੇ ਦੀ ਰਿਪੋਰਟ ਕੱਲ੍ਹ ਪਾਜ਼ਿਟਿਵ ਆਈ ਸੀ ਉਨ੍ਹਾਂ ਦੇ 9 ਸਾਥੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ।

ਸਿਵਲ ਸਰਜਨ ਨੇ ਦਸਿਆ ਕਿ ਇਸ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਅੱਜ 23 ਹਜ਼ਾਰ 9 ਸੌ 75 ਘਰਾਂ ਵਿੱਚੋ ਅੱਜ ਜਾਂਚ ਟੀਮ ਨੇ ਸੈਂਪਲੇ ਲਾਏ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਪਹਿਲਾ 11 ਕੋਰੋਨਾ ਵਾਇਰਸ ਪਾਜ਼ੀਟਿਵ ਕੇਸ ਸਨ ਤੇ ਹੁਣ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਪਾਜ਼ੀਟਿਵ ਦੀ ਗਿਣਤੀ 26 ਹੋ ਗਈ ਹੈ।

Share this Article
Leave a comment