ਜਲੰਧਰ : ਮਹਾਨਗਰ ਜਲੰਧਰ ‘ਚ ਕੋਰੋਨਾ ਦੇ 71 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 906 ਹੋ ਗਈ ਹੈ ਜਦ ਕਿ 22 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਜਲੰਧਰ ‘ਚ ਰੋਜ਼ਾਨਾ ਕੋੋਰੋਨਾ ਦੇ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਜ਼ਿਲ੍ਹੇ ‘ਚ ਕੋਰੋਨਾ ਦੇ 58 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਸੂਬੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਲੁਧਿਆਣਾ ‘ਚ 1031, ਅੰਮ੍ਰਿਤਸਰ ‘ਚ 996, ਜਲੰਧਰ ‘ਚ 906, ਸੰਗਰੂਰ ‘ਚ 527, ਪਟਿਆਲਾ ‘ਚ 356, ਮੁਹਾਲੀ ‘ਚ 286, ਗੁਰਦਾਸਪੁਰ ‘ਚ 242, ਪਠਾਨਕੋਟ ‘ਚ 224, ਤਰਨਤਾਰਨ ‘ਚ 211, ਹੁਸ਼ਿਆਰਪੁਰ ‘ਚ 189, ਨਵਾਂਸ਼ਹਿਰ ‘ਚ 156, ਮੁਕਤਸਰ ‘ਚ 133, ਫਤਿਹਗੜ੍ਹ ਸਾਹਿਬ ‘ਚ 122, ਰੋਪੜ ‘ਚ 114, ਮੋਗਾ ‘ਚ 116, ਫਰੀਦਕੋਟ ‘ਚ 111, ਕਪੂਰਥਲਾ ‘ਚ 109, ਫਿਰੋਜ਼ਪੁਰ ‘ਚ 107, ਫਾਜ਼ਿਲਕਾ ‘ਚ 102, ਬਠਿੰਡਾ ‘ਚ 106, ਬਰਨਾਲਾ ‘ਚ 69, ਮਾਨਸਾ ‘ਚ 49 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ‘ਚ ਕੋਰੋਨਾ ਨਾਲ ਹੁਣ ਤੱਕ 162 ਲੋਕਾਂ ਦੀ ਜਾਨ ਜਾ ਚੁੱਕੀ ਹੈ।