ਕੋਰੋਨਾ ਧਮਾਕਾ : ਅੰਮ੍ਰਿਤਸਰ ‘ਚ 15 ਅਤੇ ਸੰਗਰੂਰ ‘ਚ ਕੋਰੋਨਾ ਦੇ 5 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਨਾਲ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਅੰਮ੍ਰਿਤਸਰ ‘ਚ ਕੋਰੋਨਾ ਦੇ 15 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।  ਜਿਸ ਨਾਲ ਜ਼ਿਲ੍ਹੇ ‘ਚ ਕੁੱਲ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 613 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ‘ਚੋਂ 418 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 20 ਲੋਕ ਕੋਰੋਨਾ ਕਾਰਨ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਅਜੇ ਵੀ 175 ਕੇਸ ਸਰਗਰਮ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ‘ਚ ਵੀ ਅੱਜ ਕੋਰੋਨਾ ਦੇ 5 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਪਾਜ਼ੀਟਿਵ ਐਕਟਿਵ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਇਲਾਕੇ ਵਿਚੋਂ ਕੋੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

ਸੂਬੇ ‘ਚ ਹੁਣ ਤੱਕ ਕੋਰੋਨਾ ਦੇ 3100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚ ਅੰਮ੍ਰਿਤਸਰ ਤੋਂ 613, ਜਲੰਧਰ ਤੋਂ 330, ਲੁਧਿਆਣਾ ਤੋਂ 360, ਤਰਨਤਾਰਨ ਤੋਂ 176, ਮੋਹਾਲੀ ਤੋਂ 154, ਹੁਸ਼ਿਆਰਪੁਰ ਤੋਂ 138, ਪਟਿਆਲਾ ਤੋਂ 158, ਸੰਗਰੂਰ ਤੋਂ 147, ਨਵਾਂਸ਼ਹਿਰ ਤੋਂ 129, ਗੁਰਦਾਸਪੁਰ ਤੋਂ 167, ਮੁਕਤਸਰ ਤੋਂ 72, ਮੋਗਾ ਤੋਂ 69, ਫਰੀਦਕੋਟ ਤੋਂ 86, ਫਾਜ਼ਿਲਕਾ ਤੋਂ 50, ਬਠਿੰਡਾ ਤੋਂ 57, ਪਠਾਨਕੋਟ ਤੋਂ 138, ਬਰਨਾਲਾ ਤੋਂ 31, ਮਾਨਸਾ ਤੋਂ 34, ਫਤਿਹਗੜ੍ਹ ਸਾਹਿਬ ਤੋਂ 74, ਕਪੂਰਥਲਾ ਤੋਂ 42, ਰੋਪੜ ਤੋਂ 78 ਮਾਮਲੇ ਸ਼ਾਮਲ ਹਨ। ਸੂੁਬੇ ‘ਚ ਅਜੇ ਵੀ 676 ਕੇਸ ਸਰਗਰਮ ਹਨ ਅਤੇ 71 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

Share this Article
Leave a comment