ਕੋਰੋਨਾਵਾਇਰਸ : ਪੰਜਾਬ ਵਿੱਚ ਵਾਇਰਸ ਨਾਲ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 6

TeamGlobalPunjab
2 Min Read

ਲੁਧਿਆਣਾ : ਪੰਜਾਬ ਵਿੱਚ ਕੋਰੋਨਾ ਨਾਲ ਛੇਵੀਂ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਕੋਰੋਨਾ ਨਾਲ ਸੰਕਰਮਿਤ ਇੱਕ 70 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਕੋਰੋਨਾ ਨਾਲ ਲੁਧਿਆਣਾ ਵਿੱਚ ਮੌਤ ਦਾ ਇਹ ਦੂਜਾ ਮਾਮਲਾ ਹੈ।

70 ਸਾਲਾ ਬਜ਼ੁਰਗ ਮਹਿਲਾਂ ਨੂੰ 30 ਮਾਰਚ ਨੂੰ ਮੋਹਾਲੀ ਤੋਂ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਮ੍ਰਿਤਕ ਮਹਿਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਵਸ਼ਨੀਕ ਸੀ। ਡਾਕਟਰਾਂ ਨੇ ਦੱਸਿਆ  ਕਿ ਉਕਤ ਮਹਿਲਾ ਨੂੰ ਸ਼ੂਗ਼ਰ ਤੇ ਦਿਲ ਦੀ ਬਿਮਾਰੀ ਦੀ ਵੀ ਸ਼ਿਕਾਇਤ ਸੀ।

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ। 3 ਅਪ੍ਰੈਲ ਨੂੰ ਕੋਰੋਨਾ ਨਾਲ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ‘ਚ ਬਲਦੇਵ ਸਿੰਘ (18 ਮਾਰਚ),  ਹੁਸ਼ਿਆਰਪੁਰ ਦੇ ਹਰਭਜਨ ਸਿੰਘ (29 ਮਾਰਚ), ਲੁਧਿਆਣਾ ‘ਚ ਇੱਕ ਮਹਿਲਾ (30 ਮਾਰਚ), ਮੋਹਾਲੀ ‘ਚ ਇੱਕ ਬਜ਼ੁਰਗ (31 ਮਾਰਚ) ਨੂੰ ਮੌਤ ਹੋ ਗਈ ਸੀ।

ਪੰਜਾਬ ਵਿੱਚ ਹੁਣ ਤੱਕ 68 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ 64 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 12 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਜਦਕਿ ਦੇਸ਼ ਵਿੱਖ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 400 ਤੋਂ  ਵੱਧ ਮਾਮਲੇ ਸਾਹਮਣੇ ਆਏ ਹਨ ਤੇ ਅੱਜ 11 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਦੇਸ਼ ਵਿੱਚ ਕੋਰੋਨਾ ਦੇ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 3374 ਹੋ ਗਈ ਹੈ ਤੇ ਕੁਲ 77 ਲੋਕਾਂ ਦੀ ਮੌਤ ਹੋ ਗਈ ਹੈ।

- Advertisement -

Share this Article
Leave a comment