ਪੁਲਿਸ ਨੇ ਦਲਿਤ ਕਿਸਾਨ ਪਰਿਵਾਰ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਰਾਹੁਲ ਗਾਂਧੀ ਨੇ ਵੀਡੀਓ ਕੀਤੀ ਸਾਂਝੀ

TeamGlobalPunjab
2 Min Read

ਭੋਪਾਲ: ਗੁਨਾ ਸ਼ਹਿਰ ਦੇ ਜਗਨਪੁਰ ਖੇਤਰ ਵਿੱਚ ਇੱਕ ਸਰਕਾਰੀ ਮਾਡਲ ਕਾਲਜ ਦੇ ਨਿਰਮਾਣ ਲਈ ਨਿਰਧਾਰਤ ਸਰਕਾਰੀ ਜ਼ਮੀਨ ਦੇ ਕਬਜ਼ੇ ਤੋਂ ਜਬਰੀ ਕੱਢੇ ਗਏ ਇੱਕ ਦਲਿਤ ਪਰਿਵਾਰ ਨੇ ਮੰਗਲਵਾਰ ਨੂੰ ਇਸ ਮੁਹਿੰਮ ਦੇ ਵਿਰੋਧ ‘ਚ ਕੀਟਨਾਸ਼ਕ ਪੀ ਲਿਆ। ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ ਗਿਆ। ਸੋਸ਼ਲ ਮੀਡਿਆ ‘ਤੇ ਪੁਲਿਸ ਵਲੋਂ ਦਲਿਤ ਪਰਿਵਾਰ ਦੀ ਕੁੱਟਮਾਰ ਦੀ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤੀ ਹੈ। ਵੀਡੀਓ ਟਵੀਟ ਕਰ ਉਨ੍ਹਾਂ ਨੇ ਮੌਜੂਦਾ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਡੀ ਲੜ੍ਹਾਈ ਅਜਿਹੀ ਸੋਚ ਅਤੇ ਬੇਇਨਸਾਫੀ ਦੇ ਖਿਲਾਫ ਹੈ।

- Advertisement -

ਉਥੇ ਹੀ ਰਾਹੁਲ ਗਾਂਧੀ ਦੇ ਇਸ ਟਵੀਟ ‘ਤੇ ਪਲਟਵਾਰ ਕਰਦੇ ਹੋਏ ਬੀਜੇਪੀ ਦੇ ਨਰੋਤਮ ਮਿਸ਼ਰਾ ਨੇ ਕਿਹਾ ਕਿ ਪ੍ਰਦੇਸ਼ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਪ੍ਰੀਪੇਡ ਪਲਾਨ ਦੇ ਤਹਿਤ ਅਧਿਕਾਰੀ ਨਿਯੁਕਤ ਹੁੰਦੇ ਸਨ। ਬੀਜੇਪੀ ਸਰਕਾਰ ਵਿੱਚ ਘਟਨਾ ਹੁੰਦੇ ਹੀ ਕਲੈਕਟਰ ਐਸਪੀ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਨੇ ਸਾਬਕਾ ਕਮਲਨਾਥ ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਸਤਨਾ ਦੇ ਦੋ ਬੱਚੇ ਕਿਡਨੈਪ ਹੋਏ ਸਨ ਤੇ ਉਨ੍ਹਾਂ ਦੀ ਮ੍ਰਿਤਕ ਦੇਹਾਂ ਹੀ ਵਾਪਸ ਆਈਆਂ ਸਨ। ਕਾਂਗਰਸ ਸਰਕਾਰ ਵਿੱਚ ਮੁਲਜ਼ਮਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਸੀ, ਬੀਜੇਪੀ ਸਰਕਾਰ ਵਿੱਚ ਜੋ ਕਾਨੂੰਨ ਦੇ ਖਿਲਾਫ ਜਾਵੇਗਾ ਉਸਦੇ ਖਿਲਾਫ ਕਾਰਵਾਈ ਹੋਵੇਗੀ।

Share this Article
Leave a comment