ਫਿਲਮ ‘ਐਨੀਮਲ’ ਦਾ ਵਿਵਾਦ ਪੰਹੁਚਿਆ ਸੰਸਦ ‘ਚ, ਅਰਜਨ ਵੈਲੀ ਦੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਕੀਤਾ ਪੇਸ਼

Rajneet Kaur
3 Min Read

ਨਿਊਜ਼ ਡੈਸਕ: ਸੰਦੀਪ ਵਾਂਗਾ ਰੈੱਡੀ ਦੀ ਫਿਲਮ ਐਨੀਮਲ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫਿਲਮ ‘ਚ ਹਿੰਸਾ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਉਸ ਲਈ ਨਿਰਦੇਸ਼ਕ ਸੰਦੀਪ ਵਾਂਗਾ ‘ਤੇ ਆਲੋਚਨਾਵਾਂ ਹੋ ਰਹੀਆਂ ਹਨ। ਹੁਣ ਇਹ ਵਿਵਾਦ ਸੰਸਦ ਵਿੱਚ ਬਹਿਸ ਤੱਕ ਵਧ ਗਿਆ ਹੈ। ਐਕਸ਼ਨ, ਡਰਾਮਾ, ਕ੍ਰਾਈਮ ਅਤੇ ਇੰਟੀਮੈਸੀ ਨਾਲ ਭਰਪੂਰ ਇਸ ਫਿਲਮ ‘ਤੇ ਛੱਤੀਸਗੜ੍ਹ ਦੀ ਕਾਂਗਰਸ ਸੰਸਦ ਰਣਜੀਤ ਰੰਜਨ ਦਾ ਬਿਆਨ ਆਇਆ ਹੈ। ਸੰਸਦ ਮੈਂਬਰ ਨੇ ਫਿਲਮ ‘ਤੇ ਆਪਣੀ ਰਾਏ ਜ਼ਾਹਿਰ ਕੀਤੀ ਹੈ।

ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਸਿਨੇਮਾ ਸਮਾਜ ਦਾ ਸ਼ੀਸ਼ਾ ਹੈ, ਜਿਸ ਨੂੰ ਦੇਖ ਕੇ ਅਸੀਂ ਵੱਡੇ ਹੁੰਦੇ ਹਾਂ ਅਤੇ ਖਾਸ ਕਰਕੇ ਨੌਜਵਾਨ ਇਸ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ। ਅਜੋਕੇ ਦੌਰ ਵਿੱਚ ਅਜਿਹੀਆਂ ਕਈ ਫ਼ਿਲਮਾਂ ਬਣ ਚੁੱਕੀਆਂ ਹਨ। ਪਹਿਲਾਂ ਕਬੀਰ ਸਿੰਘ, ਪੁਸ਼ਪਾ ਤੇ ਹੁਣ ਐਨੀਮਲ । ਆਪਣੀ ਬੇਟੀ ਦੀ ਕਹਾਣੀ ਸੁਣਾਉਂਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਮੇਰੀ ਬੇਟੀ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਗਈ ਸੀ। ਅੱਧੀ ਫਿਲਮ ਦੇਖਣ ਤੋਂ ਬਾਅਦ ਉਹ ਰੋਣ ਲੱਗੀ ਅਤੇ ਹਾਲ ਤੋਂ ਭੱਜ ਗਈ। ਰਣਜੀਤ ਰੰਜਨ ਨੇ ਕਿਹਾ ਕਿ ਫਿਲਮਾਂ ‘ਚ ਜਿਸ ਤਰ੍ਹਾਂ ਔਰਤਾਂ ਨਾਲ ਹਿੰਸਾ ਅਤੇ ਛੇੜਛਾੜ ਦਿਖਾਈ ਜਾ ਰਹੀ ਹੈ, ਉਹ ਠੀਕ ਨਹੀਂ ਹੈ। ਇਹ ਵਿਸ਼ਾ ਬਹੁਤ ਸੋਚਣ  ਵਾਲਾ ਹੈ। ਇਨ੍ਹਾਂ ਨਕਾਰਾਤਮਕ ਭੂਮਿਕਾਵਾਂ ਦਾ 11ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਕਈ ਵਾਰ ਉਹ ਉਸ ਨੂੰ ਮਾਡਲ ਵੀ ਮੰਨਣ ਲੱਗ ਜਾਂਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਤਸਵੀਰਾਂ ‘ਚ ਜੋ ਦੇਖ ਰਹੇ ਹਾਂ, ਉਸ ਕਾਰਨ ਸਮਾਜ ‘ਚ ਅਜਿਹੀ ਹਿੰਸਾ ਦੇਖਣ ਨੂੰ ਮਿਲ ਰਹੀ ਹੈ।

ਅਰਜਨ ਵੈਲੀ ਗੀਤ ਬਾਰੇ ਸੰਸਦ ਮੈਂਬਰ ਰਣਜੀਤ ਰੰਜਨ ਦਾ ਕਹਿਣਾ ਹੈ ਕਿ ਸਿੱਖ ਫੋਰਸ ਦੇ ਕਮਾਂਡਰ ਇਨ ਚੀਫ ਹਰੀ ਸਿੰਘ ਨਲਵਾ ਨੇ ਮੁਗਲਾਂ ਅਤੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਨ੍ਹਾਂ ਦੇ ਪੁੱਤਰ ਅਰਜਨ ਸਿੰਘ ਨਲਵਾ ਨੇ ਵੰਡ ਸਮੇਂ ਬਹੁਤ ਸਾਰੇ ਮੁਸਲਮਾਨਾਂ ਨੂੰ ਬਚਾਉਣ ਦਾ ਕੰਮ ਕੀਤਾ। ਪਰ ਫਿਲਮ ਦੇ ਗੀਤ ਅਰਜਨ ਵੈਲੀ ਨੂੰ ਦੋ ਪਰਿਵਾਰਾਂ ਵਿਚਕਾਰ ਗੈਂਗ ਵਾਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਫਿਲਮ ਵਿੱਚ ਅਰਜਨ ਵੈਲੀ ਦੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਫਿਲਮ ਆਲੋਚਕ ਇਸ ਫਿਲਮ ਦੇ ਗੁਣਗਾਨ ਕਰ ਰਹੇ ਹਨ, ਜਦਕਿ ਕਈ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਹਾਲਾਂਕਿ ਕਮਾਈ ਦੇ ਮਾਮਲੇ ‘ਚ ਫਿਲਮ ਰਿਕਾਰਡ ਤੋਂ ਬਾਅਦ ਰਿਕਾਰਡ ਬਣਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment