VC ਦੀ ਨਿਯਕੁਤੀ ‘ਤੇ ਬਵਾਲ ਜਾਰੀ, ਰਾਜਪਾਲ ਨੇ ਘੇਰਿਆ ਮੁੱਖ ਮੰਤਰੀ ਨੂੰ

Rajneet Kaur
3 Min Read

ਚੰਡੀਗੜ੍ਹ:  ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਰਾਜਪਾਲ ਨੇ ਕਿਹਾ ਕਿ ਵੀਸੀ ਦੇ ਐਕਸਟੈਂਸ਼ਨ ਲਈ ਤਿੰਨ ਵਾਰਾਂ ਫਾਈਲ ਆ ਚੁੱਕੀ ਹੈ ਪਰ ਜਦੋਂ ਵੀਸੀ ਨੂੰ ਨਿਯੁਕਤ ਕੀਤਾ ਸੀ ਤਾਂ ਕੋਈ ਫਾਈਲ ਨਹੀਂ ਆਈ। ਬੀਤੇ ਦਿਨ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਅੰਗਰੇਜੀ ਵਿੱਚ ਚਿੱਠੀ ਭੇਜੀ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਇੱਕ ਚਿੱਠੀ ਪੋਸਟ ਕੀਤੀ ਸੀ, ਜੋ ਪੰਜਾਬੀ ਭਾਸ਼ਾ ਵਿੱਚ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਵਾਲੀ ਚਿੱਠੀ ਟਰਾਂਸਲੇਸ਼ਨ ਕਰਵਾ ਲਈ ਹੈ, ਜਿਸ ਵਿੱਚ ਸੀਐਮ ਆਖ ਰਹੇ ਹਨ ਮੈਂ ਕੰਮ ਵਿੱਚ ਦਖਲ ਅੰਦਾਜੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਵੀ ਯੂਨੀਵਰਸਿਟੀ ਦਾ ਚਾਂਸਲਰ ਹਾਂ, ਮੈਨੂੰ ਪਤਾ ਹੈ ਕੰਮ ਕਿਵੇਂ ਕਰਨਾ ਹੈ। ਇਸ ਵਿੱਚ ਸਰਕਾਰ ਦਖਲਅੰਦਾਜੀ ਨਹੀਂ ਕਰ ਸਕਦੀ।

ਇਸ ਮੌਕੇ ਰਾਜਪਾਲ ਬਨਵਾਰੀ ਨੇ ਦੱਸਿਆ ਕਿ ਮੈਂ ਸਾਢੇ ਚਾਰ ਸਾਲ ਤਾਮਿਲਨਾਡੂ ਦਾ ਗਵਰਨਰ ਰਿਹਾ ਹਾਂ। ਤਾਮਿਲਨਾਡੂ ‘ਚ VC ਦਾ ਅਹੁਦਾ 50 ਕਰੋੜ ‘ਚ ਵਿਕਦਾ ਸੀ, ਮੈਂ ਮੈਰਿਟ ‘ਤੇ ਨਿਯੁਕਤੀ ਕੀਤੀ। ਜਿਸ ਦੀ ਤਾਮਿਲਨਾਡੂ ਦੇ ਸੀਐਮ ਸਟਾਲਿਨ ਨੇ ਵੀ ਤਾਰੀਫ ਕੀਤੀ ਸੀ। ਮੈਂ ਤਾਮਿਲਨਾਡੂ ਵਿੱਚ 27 ਚਾਂਸਲਰ ਨਿਯੁਕਤ ਕੀਤੇ ਹਨ। ਰਾਜਪਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਹੈ ਅਤੇ  ਮੇਰਾ ਕੰਮ ਸਿੱਖਿਆ ਨੂੰ ਸੁਧਾਰਨਾ ਹੈ। ਪੰਜਾਬ ਸਰਕਾਰ ਕਾਨੂੰਨ ਅਨੁਸਾਰ ਕੁਝ ਨਹੀਂ ਕਰ ਰਹੀ ਹੈ।  ਮੈਂ ਆਨਰੇਰੀ ਚੇਅਰਮੈਨ ਹਾਂ, ਤਨਖਾਹ ਨਹੀਂ ਲੈਂਦਾ, ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣਾ ਹੱਕ ਗੁਆ ਲਿਆ ਹੈ।

ਸੁਪਰੀਮ ਕੋਰਟ ਦੇ ਦੋ ਫੈਸਲਿਆਂ ਦਾ ਹਵਾਲਾ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਪੀਏਯੂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਯੂਜੀਸੀ ਦੇ ਨਿਯਮਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਕਾਨੂੰਨ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਉਸ ਮਾਮਲੇ ‘ਚ ਕੇਂਦਰ ਦਾ ਕਾਨੂੰਨ ਲਾਗੂ ਹੋਵੇਗਾ। ਪੀਏਯੂ ਦਾ ਬੋਰਡ ਆਫ਼ ਮੈਨੇਜਮੈਂਟ ਜਿਸਦਾ ਸਰਕਾਰ ਹਵਾਲਾ ਦੇ ਰਹੀ ਹੈ, ਦੀ ਅਗਵਾਈ ਚਾਂਸਲਰ ਕਰਦਾ ਹੈ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment