ਯੂਪੀ ਰਾਜਪਾਲ ਦੀ ਬੇਟੀ ਅਨਾਰ ਪਟੇਲ ਦਾ ਵਿਵਾਦਿਤ ਬਿਆਨ, ਕਿਹਾ- ਪਟੇਲ ਮੁੰਡੇ ਕਬਿਲ ਨਹੀਂ ਹਨ’,

Global Team
2 Min Read

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੀ ਬੇਟੀ ਅਤੇ ਸ਼੍ਰੀ ਖੋਡਲਧਾਮ ਟਰੱਸਟ ਦੀ ਚੇਅਰਪਰਸਨ ਅਨਾਰ ਪਟੇਲ ਦਾ ਇਕ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਬਹਿਸ ਤੇਜ਼ ਹੋ ਗਈ ਹੈ।

ਇੱਕ ਪ੍ਰੋਗਰਾਮ ਦੌਰਾਨ ਅਨਾਰ ਪਟੇਲ ਨੇ ਕਿਹਾ ਕਿ ਪਟੇਲ ਭਾਈਚਾਰੇ ਦੀਆਂ ਲੜਕੀਆਂ ਦੂਜੇ ਭਾਈਚਾਰਿਆਂ ਵਿੱਚ ਵਿਆਹ ਕਰਵਾ ਰਹੀਆਂ ਹਨ ਕਿਉਂਕਿ ਸਮਾਜ ਦੇ ਬਹੁਤ ਸਾਰੇ ਨੌਜਵਾਨ ਕਾਬਿਲ ਨਹੀਂ ਹਨ। ਉਨ੍ਹਾਂ ਦੇ ਇਸ ਬਿਆਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਗੁਜਰਾਤ ਦੇ ਗੜ੍ਹ ਪਿੰਡ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦਿਆਂ ਅਨਾਰ ਪਟੇਲ ਨੇ ਕਿਹਾ ਕਿ ਸਮਾਜ ‘ਚ ਕਈ ਲੜਕੇ ਸ਼ਰਾਬ ਪੀਣ, ਕੰਮ ਨਾ ਕਰਨ ਅਤੇ ਮਾੜੀਆਂ ਆਦਤਾਂ ‘ਚ ਸ਼ਾਮਿਲ ਹਨ, ਜਿਸ ਕਾਰਨ ਲੜਕੀਆਂ ਦੂਜੇ ਭਾਈਚਾਰਿਆਂ ‘ਚ ਵਿਆਹ ਕਰਵਾ ਰਹੀਆਂ ਹਨ। ਉਨ੍ਹਾਂ ਸਵਾਲ ਉਠਾਇਆ ਕਿ ਸਮਾਜ ਹਮੇਸ਼ਾ ਕੁੜੀਆਂ ਨੂੰ ਹੀ ਸਲਾਹ ਕਿਉਂ ਦਿੰਦਾ ਹੈ ਜਦੋਂਕਿ ਸਮੱਸਿਆ ਦੀ ਜੜ੍ਹ ਲੜਕਿਆਂ ਦੀਆਂ ਆਦਤਾਂ ਵਿਚ ਵੀ ਹੋ ਸਕਦੀ ਹੈ।

ਅਨਾਰ ਪਟੇਲ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਇਸ ਨੂੰ ਸਮਾਜਿਕ ਸੱਚ ਦੱਸ ਰਹੇ ਹਨ, ਜਦੋਂਕਿ ਕੁਝ ਇਸ ਨੂੰ ਵਿਵਾਦਪੂਰਨ ਅਤੇ ਇਤਰਾਜ਼ਯੋਗ ਬਿਆਨ ਦੇ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment