ਇਜ਼ਰਾਇਲ: ਕੀਤੁਸੀ ਕਦੇ ਸੁਣਿਆ ਹੈ ਕਿ ਕਿਸੇ ਜਾਨਵਰ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਗਿਆ ਹੋਵੇ ? ਨਹੀਂ ਨਾ ਪਰ ਹੁਣ ਇਹ ਸੰਭਵ ਹੈ। ਇਜ਼ਰਾਇਲ ਦੀ Ben Gurion University of the Negev ਨੇ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਹੈ ਜਿਸ ਨਾਲ ਕੁੱਤੇ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕੇਗਾ ਇਹ ਇੱਕ ਸਧਾਰਣ ਤੇ ਬਹਿਤਰੀਨ ਖੋਜ ਹੈ।
ਇਸ ਸਿਸਟਮ ਦੀ ਇਹ ਖਾਸੀਅਤ ਹੈ ਕਿ ਇਹ ਵਾਈਬ੍ਰੇਸ਼ਨ ਜਰੀਏ ਕੁੱਤੇ ਨੂੰ ਸੰਦੇਸ਼ ਭੇਜਦਾ ਹੈ। ਇਹ ਡਿਵਾਈਸ ਇੱਕ ਖਾਸ ਕਿਸਮ ਦੀ ਜੈਕੇਟ ਹੈ, ਜਿਸ ਨੂੰ ਕੁੱਤੇ ਦੀ ਪਿੱਠ ‘ਤੇ ਬੰਨ੍ਹ ਦਿੱਤਾ ਜਾਂਦਾ ਹੈ। ਇਸ ਅੰਦਰ ਲੱਗਿਆ ਸੈਂਸਰ ਵਾਈਬ੍ਰੇਸ਼ਨ ਪੈਦਾ ਕਰਦਾ ਹੈ ਜੋ ਕਿ ਕੁੱਤਿਆਂ ਲਈ ਇੱਕ ਭਾਸ਼ਾ ਦਾ ਕੰਮ ਕਰਦਾ ਹੈ, ਜਿਸਦੇ ਜ਼ਰੀਏ ਉਹ ਸਮਝ ਜਾਂਦਾ ਹੈ ਕਿ ਉਸਦਾ ਮਾਲਕ ਉਸਨੂੰ ਕੀ ਕਹਿਣਾ ਚਾਹੁੰਦਾ ਹੈ।
ਇਸ ਡਿਵਾਇਸ ਦਾ ਪਰੀਖਣ “ਤਾਈ” ਨਾਮ ਦੇ ਕੁੱਤੇ ‘ਤੇ ਕਿਤਾ ਹੈ ਜੋ ਕਿ ਸਫਲ ਰਿਹਾ ਇਸ ਕੁੱਤੇ ਦੀ ਉਮਰ 6 ਸਾਲ ਹੈ। ਮਾਹਿਰਾਂ ਨੇ ਦੱਸਿਆ ਕਿ ਕੁੱਤੇ ਨੂੰ ਪਾਈ ਗਈ ਜੈਕੇਟ ‘ਦੇ ਪਿੱਛੇ ਵਾਈਬ੍ਰੇਸ਼ਨ ਦੇ ਛੋਟੇ ਚਾਰ ਬਟਨ ਲੱਗੇ ਹਨ।ਹਰੇਕ ਬਟਨ ਵੱਖੋ -ਵੱਖ ਕਮਾਂਡ ਦਿੰਦੇ ਹਨ।
ਵਿਗਿਆਨੀਆਂ ਮੁਤਾਬਕ, ਇਸ ਡਿਵਾਇਸ ਦੀ ਵਰਤੋਂ ਖੋਜ ਤੇ ਬਚਾਅ ਕਾਰਜਾਂ ਦੇ ਨਾਲ-ਨਾਲ ਫੌਜ ਤੇ ਪੁਲਿਸ ਦੇ ਮਿਸ਼ਨ ‘ਚ ਸ਼ਾਮਲ ਹੋਣ ਵਾਲੇ ਕੁੱਤਿਆਂ ਲਈ ਵੀ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ‘ਚ ਰੋਬੋਟਿਕਸ ਲੈਬ ਦੇ ਡਾਇਰੈਕਟਰ ਮੁਤਾਬਕ, ਹੁਣ ਤੱਕ ਦੀ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਬੋਲਣ ਦੀ ਭਾਸ਼ਾ ਨਾਲੋਂ ਕੁੱਤੇ ਵਾਈਬ੍ਰੇਸ਼ਨ ਨਾਲ ਜ਼ਿਆਦਾ ਵਧੀਆ ਸੱਮਝਦੇ ਹਨ।
ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਹੁਣ ਕੁੱਤੇ ਨੂੰ ਰਿਮੋਟ ਨਾਲ ਕੰਟਰੋਲ ਕਰਨਗੇ ਇਨਸਾਨ

Leave a Comment
Leave a Comment