ਸਰਦੀਆਂ ‘ਚ ਇਹਨਾਂ ਚੀਜ਼ਾਂ ਦੇ ਸੇਵਨ ਨਾਲ ਹੁੰਦੀ ਹੈ ਬਲਗਮ ਦੀ ਪਰੇਸ਼ਾਨੀ

Global Team
3 Min Read

ਹੈਲਥ ਡੈਸਕ: ਮੌਸਮ ਬਦਲਣ ਦੇ ਨਾਲ-ਨਾਲ ਲੋਕਾਂ ਦਾ ਖਾਣ ਪੀਣ ਵੀ ਬਦਲ ਜਾਂਦਾ ਹੈ।ਖਾਸਕਰ ਸਰਦੀਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ। ਲੋਕ ਉਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਸਰੀਰ ਵਿਚ ਗਰਮੀ ਪੈਦਾ ਹੋ ਸਕੇ ਪਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਗਰਮੀ ਤਾਂ ਮਿਲਦੀ ਹੈ ਪਰ ਇਨ੍ਹਾਂ ਦੀ ਵਰਤੋਂ ਨਾਲ ਸਰੀਰ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਝੱਲਣਾ ਪੈ ਸਕਦਾ ਹੈ।

ਦੁੱਧ

ਦੁੱਧ ਨਾਲ ਸਰੀਰ ਨੂੰ ਗਰਮੀ ਆਉਣ ਨਾਲ ਪੱਠਿਆਂ ਅਤੇ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ ਪਰ ਸਰਦੀ ਦੇ ਮੌਸਮ ਵਿਚ ਜ਼ਿਆਦਾ ਮਾਤਰਾ ’ਚ ਇਸ ਨੂੰ ਪੀਣ ਨਾਲ ਗਲੇ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਅਸਲ ਵਿਚ ਦੁੱਧ ਦੀ ਤਾਸੀਰ ਠੰਢੀ ਹੋਣ ਨਾਲ ਕਫ਼ ਤੇ ਸਾਹ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

ਨੌਨ ਵੈਜ

ਮਾਸਾਹਾਰੀ ਭੋਜਨ ‘ਚ ਰੈੱਡ ਮੀਟ ਅਤੇ ਆਂਡਿਆਂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੋਣ ਨਾਲ ਸਰੀਰ ਨੂੰ ਐਨਰਜੀ ਅਤੇ ਗਰਮਾਹਟ ਮਿਲਣ ਵਿਚ ਮਦਦ ਮਿਲਦੀ ਹੈ ਪਰ ਸਰਦੀਆਂ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਗਲੇ ਵਿਚ ਬਲਗਮ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ।

ਕੌਫ਼ੀ, ਚਾਹ ਅਤੇ ਹੋਟ ਚਾਕਲੇਟ

ਹਮੇਸ਼ਾ ਲੋਕ ਸਰਦੀ ਵਿਚ ਸਰੀਰ ’ਚ ਗਰਮਾਹਟ ਪੈਦਾ ਕਰਨ ਲਈ ਕੌਫ਼ੀ, ਚਾਹ ਅਤੇ ਗਰਮ ਚਾਕਲੇਟ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਇਸ ਵਿਚ ਫੈਟ ਅਤੇ ਕੈਫ਼ੀਨ ਜ਼ਿਆਦਾ ਹੋਣ ਕਰ ਕੇ ਭਾਰ ਵਧਣ ਅਤੇ ਡੀ-ਹਾਈਡ੍ਰੇਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਸਰੀਰ ਨੂੰ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਰਹਿੰਦਾ ਹੈ।

ਮਿੱਠਾ

ਮਾਹਰਾਂ ਮੁਤਾਬਕ ਜ਼ਿਆਦਾ ਮਾਤਰਾ ਵਿਚ ਮਿੱਠਾ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਨਾਲ ਹੀ ਸਰੀਰ ਵਿਚ ਬੈਕਟੀਰੀਆ ਵਧਣ ਨਾਲ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਸਰਦੀਆਂ ਵਿਚ ਬੀਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਅਪਣੀ ਇਸ ਆਦਤ ’ਤੇ ਕਾਬੂ ਰੱਖੋ।

ਅਲਕੋਹਲ ਦਾ  ਸੇਵਨ

ਇਸ ਮੌਸਮ ‘ਚ  ਲੋਕ ਪਾਣੀ ਘੱਟ ਪੀਂਦੇ ਹਨ। ਇਸ ਦੇ ਉਲਟ ਸਰਦੀ ਤੋਂ ਬਚਣ ਲਈ ਅਲਕੋਹਲ ਜ਼ਿਆਦਾ ਪੀਂਦੇ ਹਨ ਪਰ ਇਸ ਨਾਲ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਸਲ ਵਿਚ ਸਰੀਰ ਨੂੰ ਸਹੀ ਮਾਤਰਾ ’ਚ ਪਾਣੀ ਮਿਲਣ ਨਾਲ ਪਾਚਨਤੰਤਰ ਮਜ਼ਬੂਤ ਹੁੰਦਾ ਹੈ। ਨਾਲ ਹੀ ਸਰੀਰ ਵਿਚ ਮਜ਼ਬੂਤ ਗੰਦਗੀ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਜ਼ਿਆਦਾ ਮਾਤਰਾ ਵਿਚ ਅਲਕੋਹਲ ਦੀ ਵਰਤੋਂ ਕਰਨ ਤੋਂ ਬਚੋ।

Share This Article
Leave a Comment