ਚੰਡੀਗੜ੍ਹ: ਮੋਹਾਲੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਵਿਚੋਂ ਕਾਂਗਰਸ ਨੇ 37 ਵਾਰਡਾਂ ‘ਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਮੋਹਾਲੀ ਸ਼ਹਿਰ ‘ਚ ਖਾਤਾ ਵੀ ਨਹੀਂ ਖੋਲ੍ਹ ਸਕੀ। ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ 9 ਸੀਟਾਂ ਅਤੇ 4 ਸੀਟਾਂ ਹੋਰ ਆਜ਼ਾਦ ਉਮੀਦਵਾਰਾਂ ਨੂੰ ਮਿਲਿਆ ਹਨ। ਹਲਾਕਿ ਸਾਬਕਾ ਮੇਅਰ ਕੁਲਵੰਤ ਸਿੰਘ ਖੁੱਦ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਸੋਮਲ ਤੋਂ 267 ਵੋਟਾਂ ਦੇ ਫਰਕ ਨਾਲ ਹਰਾ ਗਏ। ਅਮਰੀਕ ਸਿੰਘ ਲਗਾਤਾਰ ਤੀਸਰੀ ਵਾਰ ਜਿੱਤੇ ਹਨ।
ਇਸ ਤੋਂ ਇਲਾਵਾ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਤੇ ਮੇਅਰ ਦੀ ਕੁਰਸੀ ਦੇ ਕਾਂਗਰਸੀ ਦਾਅਵੇਦਾਰ ਅਮਰਜੀਤ ਸਿੰਘ ਜੀਤੀ ਸਿੱਧੂ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ ਬਾਕੀ ਵਾਰਡਾਂ ਦੇ ਨਤੀਜੇ ਇਸ ਪ੍ਰਕਾਰ ਹਨ –
– ਵਾਰਡ ਨੰਬਰ 28 ਤੋਂ ਆਜ਼ਾਦ ਗਰੁੱਪ ਦੀ ਰਮਨਪ੍ਰੀਤ ਕੌਰ ਕੁੰਬੜਾ ਜੇਤੂ
– ਵਾਰਡ ਨੰਬਰ 33 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਸੋਹਾਣਾ ਜੇਤੂ
– ਵਾਰਡ ਨੰਬਰ 34 ਤੋਂ ਅਰੁਣਾ ਜੇਤੂ
– ਵਾਰਡ ਨੰਬਰ 35 ਤੋਂ ਸੁਖਦੇਵ ਸਿੰਘ ਪਟਵਾਰੀ ਜੇਤੂ
– ਵਾਰਡ ਨੰਬਰ 29 ਤੋਂ ਕੁਲਦੀਪ ਕੌਰ ਧਨੋਆ ਆਜ਼ਾਦ ਉਮੀਦਵਾਰ ਜੇਤੂ
– ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਜੇਤੂ
– ਵਾਰਡ 13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਨੇ ਜਿੱਤ ਕੀਤੀ ਹਾਸਲ
– ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵਾਰਡ ਨੰਬਰ 10 ਤੋਂ ਭਾਰੀ ਬਹੁਮੱਤ ਨਾਲ ਜਿੱਤੇ
– ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਬਹੁਮੱਤ ਨਾਲ ਜਿੱਤ ਹਾਸਲ ਕੀਤੀ
– ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਰੀਨਾ ਨੇ ਜਿੱਤ ਹਾਸਲ ਕੀਤੀ
– ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤ ਕੀਤੀ ਹਾਸਲ
– ਵਾਰਡ ਨੰਬਰ 4 ‘ਚ ਕਾਂਗਰਸ ਦੇ ਰਜਿੰਦਰ ਰਾਣਾ ਜਿੱਤੇ
– ਵਾਰਡ ਨੰਬਰ 11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
– ਵਾਰਡ ਨੰਬਰ 12 ਤੋਂ ਕਾਂਗਰਸ ਦਾ ਪਰਮਜੀਤ ਹੈਪੀ ਜੇਤੂ
– ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਬਾਸਲ ਕਾਂਗਰਸ ਪਾਰਟੀ ਤੋਂ ਜੇਤੂ
– ਵਾਰਡ ਨੰਬਰ 32 ਤੋਂ ਹਰਦੀਪ ਸਿੰਘ ਭੋਲੂ ਕਾਂਗਰਸ ਜੇਤੂ
– ਵਾਰਡ 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੰਨੀ ਜੇਤੂ
– ਵਾਰਡ ਨੰਬਰ 26 ਤੋਂ ਆਜ਼ਾਦ ਗਰੁੱਪ ਦੇ ਰਵਿੰਦਰ ਸਿੰਘ ਜੇਤੂ