ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਦਿੱਤਾ ਅਸਤੀਫਾ

Rajneet Kaur
2 Min Read

ਚੰਡੀਗੜ੍ਹ: ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਚਿੱਠੀ ਲਿਖ ਕੇ ਗਾਂਧੀ ਪਰਿਵਾਰ ‘ਤੇ ਵੀ ਤਿੱਖਾ ਹਮਲਾ ਕੀਤਾ ਹੈ। ਸ਼ੇਰਗਿੱਲ ਨੇ ਸੋਨੀਆ ਗਾਂਧੀ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਫੈਸਲੇ ਲੈਣਾ ਹੁਣ ਜਨਤਾ ਅਤੇ ਦੇਸ਼ ਦੇ ਹਿੱਤ ‘ਚ ਨਹੀਂ ਰਿਹਾ, ਸਗੋਂ ਇਹ ਉਨ੍ਹਾਂ ਲੋਕਾਂ ਦੇ ਸੁਆਰਥੀ ਹਿੱਤਾਂ ਤੋਂ ਪ੍ਰਭਾਵਿਤ ਹੈ, ਅਤੇ ਜ਼ਮੀਨੀ ਹਕੀਕਤ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ। 

ਸ਼ੇਰਗਿੱਲ ਨੇ  ਲਿਖਿਆ ਕਿ ਅਸਤੀਫੇ ਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੌਜੂਦਾ ਫੈਸਲੇ ਲੈਣ ਵਾਲਿਆਂ ਦੀ ਵਿਚਾਰਧਾਰਾ ਅਤੇ ਦ੍ਰਿਸ਼ਟੀ ਹੁਣ ਨੌਜਵਾਨਾਂ ਅਤੇ ਆਧੁਨਿਕ ਭਾਰਤ ਦੀਆਂ ਇੱਛਾਵਾਂ ਨਾਲ ਮੇਲ ਨਹੀਂ ਖਾਂਦੀ ਹੈ। ਮੈਂ ਨੈਤਿਕ ਤੌਰ ‘ਤੇ ਇਹ ਸਵੀਕਾਰ ਨਹੀਂ ਕਰ ਸਕਦਾ ਤੇ ਨਾਲ ਕੰਮ ਕਰਨਾ ਜਾਰੀ ਨਹੀਂ ਰੱਖ ਸਕਦਾ।

39 ਸਾਲਾ ਜੈਵੀਰ ਸ਼ੇਰਗਿੱਲ ਨੂੰ ਪਾਰਟੀ ਦੇ ਸਭ ਤੋਂ ਅਹਿਮ ਵਿਅਕਤੀਆਂ ‘ਚ ਗਿਣਿਆ ਜਾਂਦਾ ਸੀ। ਕਈ ਮੁੱਦਿਆਂ ‘ਤੇ ਘਿਰੀ ਕਾਂਗਰਸ ਦਾ ਬਚਾਅ ਕਰਨ ਲਈ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆਉਂਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੀ ਮੀਡੀਆ ਬ੍ਰੀਫਿੰਗ ‘ਚ ਨਜ਼ਰ ਨਹੀਂ ਆ ਰਹੇ ਸਨ। ਦੱਸ ਦੇਈਏ ਕਿ ਸ਼ੇਰਗਿੱਲ ਪੇਸ਼ੇ ਤੋਂ ਵਕੀਲ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment