ਅਦਾਲਤ ’ਚ ਪੇਸ਼ ਨਾ ਹੋਣ ’ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੂੰ ਠੋਕਿਆ ਜੁਰਮਾਨਾ, ਵੋਟਿੰਗ ‘ਚ ਗੜਬੜੀ ਦਾ ਕੇਸ

Rajneet Kaur
2 Min Read

ਨਿਊਜ਼ ਡੈਸਕ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਅਦਾਲਤ ‘ਚ ਪੇਸ਼ ਨਾ ਹੋਣ ‘ਤੇ 25,000 ਰੁਪਏ ਦਾ ਜੁਰਮਾਨਾ ਲਾਇਆ ਹੈ। ਹਾਈ ਕੋਰਟ ਨੇ ਉਨ੍ਹਾਂ ਨੂੰ ਇਹ ਜੁਰਮਾਨੇ ਦੀ ਰਕਮ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਗਰੀਬ ਮਰੀਜ਼ ਭਲਾਈ ਫੰਡ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਨਵੰਬਰ 2022 ਦੀ ਤਰੀਕ ਤੈਅ ਕੀਤੀ ਹੈ।

ਦਸ ਦਈਏ ਕਿ ਪੰਜਾਬ ਭਰ ਵਿਚ ਬੇਸ਼ੱਕ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋਈ ਹੋਵੇ ਪਰ ਕਪੂਰਥਲਾ ਜ਼ਿਲ੍ਹੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਮੰਜੂ ਰਾਣਾ ਚੋਣ ਮੈਦਾਨ ਵਿਚ ਉੱਤਰੀ ਸੀ। ਮਤਦਾਨ ਕੇਂਦਰ ’ਚ ਗਿਣਤੀ ਵਾਲੇ ਕੇਂਦਰ ਰਾਣਾ ਵੱਲੋਂ ਅਧਿਕਾਰੀਆਂ ਅਤੇ ਰਾਣਾ ਗੁਰਜੀਤ ਸਿੰਘ ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਮਤਗਣਨਾ ’ਚ ਗੜਬੜੀ ਦੇ ਦੋਸ਼ ਲਗਾਏ ਸਨ । ਉਸ ਤੋਂ ਬਾਅਦ ਮੰਜੂ ਰਾਣਾ ਵੱਲੋਂ 4 ਦਿਨਾਂ ਤਕ ਮਤਗਣਨਾ ਕੇਂਦਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਮੰਜੂ ਰਾਣਾ ਦਾ ਦੋਸ਼ ਸੀ ਕਿ ਚੋਣਾਂ ਦੌਰਾਨ ਜਿੰਨੀਆਂ ਵੋਟਾਂ ਮਸ਼ੀਨ ’ਚ ਪਈਆਂ ਸਨ, ਮਤਗਣਨਾ ਦੇ ਸਮੇਂ ਉਸ ਤੋਂ ਵੱਧ ਵੋਟਾਂ ਮਸ਼ੀਨਾਂ ’ਚੋਂ ਨਿਕਲੀਆਂ ਜਿਸ ਨੂੰ ਲੈ ਕੇ ਮੰਜੂ ਰਾਣਾ ਨੇ ਹਾਈ ਕੋਰਟ ’ਚ ਜੂਨ ਮਹੀਨੇ ਦੌਰਾਨ ਚੋਣ ਪਟੀਸ਼ਨ ਦਾਇਰ ਕੀਤੀ ਸੀ।

ਇਸ ਤੋਂ ਬਾਅਦ ਕੋਰਟ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ  ਰਾਣਾ ਗੁਰਜੀਤ ਸਿੰਘ ਅਦਾਲਤ  ‘ਚ ਪੇਸ਼ ਨਹੀਂ ਹੋਏ । ਉਸ ਤੋਂ ਬਾਅਦ ਉਕਤ ਨੋਟਿਸ ਨੂੰ ਰਾਣਾ ਗੁਰਜੀਤ ਸਿੰਘ ਨੂੰ ਈਮੇਲ ਅਤੇ ਵ੍ਹਟਸਐਪ ’ਤੇ ਵੀ ਭੇਜਿਆ ਗਿਆ ਸੀ ਪਰ ਇਸ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ 23 ਅਗਸਤ ਨੂੰ ਹਾਈ ਕੋਰਟ ’ਚ ਤਰੀਕ ’ਤੇ ਪੇਸ਼ ਨਹੀਂ ਹੋਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment