ਕਰਨਾਟਕ : ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ.ਆਰ ਰਮੇਸ਼ ਕੁਮਾਰ ਨੇ ਵੀਰਵਾਰ ਨੂੰ ਵਿਧਾਨ ਸਭਾ ‘ਚ ਵੱਡੀ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ ‘ਜਦੋਂ ਬਲਾਤਕਾਰ ਤੋਂ ਬਚ ਨਹੀਂ ਸਕਦੇ ਤਾਂ ਲੇਟ ਜਾਓ ਅਤੇ ਮਜ਼ੇ ਕਰੋ’।
ਵਿਧਾਨ ਸਭਾ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਜਿਸ ‘ਚ ਕਈ ਵਿਧਾਇਕ ਆਪਣਾ ਪੱਖ ਰੱਖਣਾ ਚਾਹੁੰਦੇ ਸਨ। ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਕੋਲ ਸਮਾਂ ਘੱਟ ਸੀ ਅਤੇ ਉਨ੍ਹਾਂ ਨੂੰ ਸ਼ਾਮ 6 ਵਜੇ ਤੱਕ ਬਹਿਸ ਪੂਰੀ ਕਰਨੀ ਸੀ ਜਦੋਂ ਕਿ ਵਿਧਾਇਕ ਸਮਾਂ ਵਧਾਉਣ ਦੀ ਬੇਨਤੀ ਕਰ ਰਹੇ ਸਨ।
ਕਾਗੇਰੀ ਨੇ ਹੱਸਦੇ ਹੋਏ ਕਿਹਾ, ‘ਮੈਂ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਮੈਨੂੰ ਮਜ਼ਾ ਲੈਣਾ ਹੈ ਅਤੇ ਹਾਂ, ਹਾਂ ਕਰਨਾ ਹੈ। ਠੀਕ ਹੈ, ਮੈਨੂੰ ਤਾਂ ਇਹ ਹੀ ਮਹਿਸੂਸ ਹੋ ਰਿਹਾ ਹੈ। ਮੈਨੂੰ ਸਥਿਤੀ ਨੂੰ ਕੰਟਰੋਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਵਿਵਸਥਿਤ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਹੈ। ਮੈਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਗੱਲ ਜਾਰੀ ਰੱਖੋ।
ਉਥੇ ਹੀ ਸਾਬਕਾ ਮੰਤਰੀ ਰਮੇਸ਼ ਕੁਮਾਰ ਨੇ ਇਸ ਗੱਲ ‘ਤੇ ਦਖਲ ਦਿੰਦੇ ਹੋਏ ਕਿਹਾ, ‘ਦੇਖੋ, ਇਕ ਕਹਾਵਤ ਹੈ, ‘ਜਦੋਂ ਬਲਾਤਕਾਰ ਹੋਣਾ ਹੀ ਹੈ, ਲੇਟ ਜਾਓ ਅਤੇ ਮਜ਼ੇ ਕਰੋ। ਤੁਸੀਂ ਬਿਲਕੁਲ ਉਸੇ ਸਥਿਤੀ ‘ਚ ਹੋ।’