BMW ਪੰਜਾਬ ‘ਚ ਆਟੋ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਹੋਈ ਸਹਿਮਤ: ਭਗਵੰਤ ਮਾਨ

Rajneet Kaur
3 Min Read

ਜਰਮਨੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੱਖ ਆਟੋ ਦਿੱਗਜ਼ ਬੀਐੱਮਡਬਲਯੂ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਮੁੱਖ ਮੰਤਰੀ ਦੇ ਜਰਮਨੀ ਨਾਲ ਵੱਡੇ ਨਿਵੇਸ਼ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਕਿਉਂਕਿ ਦਿੱਗਜ਼ BMW ਪੰਜਾਬ ਵਿਚ ਆਟੋ ਪਾਰਟ ਨਿਰਮਾਣ ਇਕਾਈ ਸਥਾਪਤ ਕਰਨ ਲਈ ਸਹਿਮਤ ਹੋ ਗਈ।

ਮੁੱਖ ਮੰਤਰੀ ਨੇ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬੀ.ਐਮ.ਡਬਲਯੂ ਨੇ ਸੂਬੇ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਖੁਸ਼ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ ਕਿਉਂਕਿ ਪਹਿਲਾਂ ਹੀ ਅਜਿਹੀ ਇੱਕ ਯੂਨਿਟ ਚੇਨਈ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ।

ਮੁੱਖ ਮੰਤਰੀ ਨੇ BMW ਨੂੰ ਈ-ਮੋਬਿਲਿਟੀ ਖੇਤਰ ਵਿਚ ਸੂਬੇ ਨਾਲ ਸਹਿਯੋਗ ਕਰਨ ਲਈ ਵੀ ਸੱਦਾ ਦਿੱਤਾ। ਉਨ੍ਹਾਂ ਇਸ ਬਾਰੇ ਜਾਣੂ ਕਰਵਾਇਆ ਸੀ ਕਿ ਈ-ਮੋਬਿਲਿਟੀ ਇਸ ਆਟੋ ਦਿੱਗਜ਼ ਕੰਪਨੀ ਲਈ ਫੋਕਸ ਦਾ ਮੁੱਖ ਖੇਤਰ ਹੈ ਜਿਸ ਤਹਿਤ BMW ਦੇ ਪ੍ਰਬੰਧਨ ਬੋਰਡ ਦੇ ਪ੍ਰਧਾਨ, ਏਜੀ ਓਲੀਵਰ ਜਿਪਸ ਦੀ ਅਗਵਾਈ ਵਿਚ ਕੰਪਨੀ 2030 ਤੱਕ ਆਪਣੀ ਵੈਸ਼ਵਿਕ ਵਿਕਰੀ ਵਿਚ 50 ਫੀਸਦੀ ਪੂਰੀ ਤਰ੍ਹਾਂ ਤੋਂ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਦੀ ਹੈ।

- Advertisement -

ਭਗਵੰਤ ਮਾਨ ਨੇ ਅਮਰੀਕਾ, ਏਸ਼ੀਆ ਪ੍ਰਸ਼ਾਂਤ ਤੇ ਅਫੀਰਕਾ ਵਿਚ BMW ਸਮੂਹ ਦੀਆਂ ਸੰਸਥਾਵਾਂ ਲਈ ਗੌਰਮਿੰਟ ਅਫੇਅਰਸ ਤੇ ਮਾਰਕੀਟਿੰਗ ਕਮਿਊਨੀਕੇਸ਼ਨ ਦੇ ਉੁਪ ਪ੍ਰਧਾਨ ਗਲੇਮ ਸ਼ਿਮਟ ਤੇ ਕਮਿਊਨੀਕੇਸ਼ਨ ਤੇ ਗੌਰਮਿੰਟ ਅਫੇਅਰ ਮਾਮਲਿਆਂ ਦੇ ਏਸ਼ੀਆ ਪੈਸੀਫਿਕ ਮੁਖੀ ਮੇਨਫ੍ਰੇਡ ਗੁਰਨਰਟ ਤੇ ਸੀਨੀਅਰ ਸਲਾਹਕਾਰ ਕਾਰਪੋਰਰੇਟ ਅਤੇ ਤੇ ਗੌਰਮਿੰਟ ਅਫੇਅਰਸ ਫਾਰ ਬੀਐੱਮਡਬਲਯੂ ਡਾ. ਜੋਆਚਿਮ ਡੋਮੋਸਕੀ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਇਕ ਸਥਾਈ ਭਵਿੱਖ ਦੀ ਵਚਬਨੱਧਤਾ ‘ਤੇ ਜ਼ੋਰ ਦਿੱਤਾ।

ਪੰਜਾਬ ਦੇ ਵਫ਼ਦ ਨੂੰ ਮਿਊਨਿਖ ਵਿੱਚ ਬੀ.ਐਮ.ਡਬਲਿਊ. ਮਿਊਜ਼ੀਅਮ ਅਤੇ ਬੀ.ਐਮ.ਡਬਲਿਊ. ਗਰੁੱਪ ਪਲਾਂਟ ਦਾ ਟੂਰ ਕਰਵਾਇਆ ਗਿਆ। ਮੁੱਖ ਮੰਤਰੀ ਨੇ ਇਸ ਸਬੰਧ ਨੂੰ ਹੋਰ ਅੱਗੇ ਵਧਾਉਣ ਅਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਬੀ.ਐਮ.ਡਬਲਯੂ ਦੇ ਵਫ਼ਦ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment