ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਾਜੀਵ ਤਿਆਗੀ ਦਾ ਅਚਨਚੇਤ ਦੇਹਾਂਤ

TeamGlobalPunjab
2 Min Read

ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਾਜੀਵ ਤਿਆਗੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਇਕ ਟਵੀਟ ਜ਼ਰੀਏ ਉਨ੍ਹਾਂ ਦੀ ਮੌਤ ਦੀ ਸੂਚਨਾ ਦਿੱਤੀ ਗਈ ਅਤੇ ਦੁੱਖ ਜ਼ਾਹਰ ਕੀਤਾ ਗਿਆ।

ਟਵੀਟ ਵਿੱਚ ਲਿਖਿਆ ਹੈ ‘ਅਸੀਂ ਸ੍ਰੀ ਰਾਜੀਵ ਤਿਆਗੀ ਦੇ ਅਚਾਨਕ ਹੋਏ ਦਿਹਾਂਤ ਤੋਂ ਬਹੁਤ ਦੁਖੀ ਹਾਂ, ਰਾਜੀਵ ਤਿਆਗੀ ਇੱਕ ਕੱਟੜ ਕਾਂਗਰਸੀ ਅਤੇ ਇੱਕ ਸੱਚੇ ਦੇਸ਼ ਭਗਤ ਸਨ, ਇਸ ਦੁੱਖ ਦੀ ਘੜੀ ‘ਚ ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਾਂ।’

ਗਾਜ਼ੀਆਬਾਦ ਵਿੱਚ ਮੌਤ ਤੋਂ 2 ਘੰਟੇ ਪਹਿਲਾਂ ਹੀ ਰਾਜੀਵ ਤਿਆਗੀ ਇੱਕ ਟੀਵੀ ਚੈਨਲ ਦੀ ਲਾਈਵ ਡਿਬੇਟ ਵਿੱਚ ਸ਼ਾਮਿਲ ਹੋਏ ਸਨ।

ਜਦੋਂ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਸਨ ਤਾਂ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 31 ਦਸੰਬਰ 2018 ਨੂੰ 10 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਸੀ ਜਿਨ੍ਹਾਂ ਵਿੱਚ ਰਾਜੀਵ ਤਿਆਗੀ ਵੀ ਸ਼ਾਮਲ ਸਨ।

ਰਾਜੀਵ ਤਿਆਗੀ ਨੇ ਰਾਜਨੀਤੀ ਦੀ ਸ਼ੁਰੂਆਤ ਰਾਸ਼ਟਰੀ ਲੋਕਦਲ (RLD) ਤੋਂ ਕੀਤੀ ਸੀ ਉਹ ਗਾਜ਼ੀਆਬਾਦ ‘ਚ ਆਰ.ਐਲ.ਡੀ ਦੇ ਜ਼ਿਲ੍ਹਾ ਪ੍ਰਧਾਨ ਸਨ। ਜਨਵਰੀ 2006 ਵਿਚ ਰਾਜੀਵ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

ਰਾਸ਼ਟਰੀ ਲੋਕ ਦਲ ਵਿੱਚ ਰਹਿੰਦੇ ਹੋਏ ਰਾਜੀਵ ਤਿਆਗੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਾਲਾ ਝੰਡਾ ਦਿਖਾਇਆ ਸੀ ਜਿਸ ਕਾਰਨ ਰਾਜੀਵ ਕਾਫ਼ੀ ਚਰਚਾ ਵਿੱਚ ਆਏ ਸਨ।

ਰਾਜੀਵ ਤਿਆਗੀ ਲਗਾਤਾਰ ਸੰਘਰਸ਼ਸ਼ੀਲ ਰਹਿਣ ਵਾਲੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨ ਵਾਲੇ ਲੀਡਰ ਸਨ। ਉਨ੍ਹਾਂ ਨੇ ਬੀਜੇਪੀ ਲੀਡਰ ਲਾਲਜੀ ਟੰਡਨ ਨੂੰ ‘ਵਸੁੰਦਰਾ ਆਵਾਸ ਵਿਕਾਸ ਪ੍ਰੀਸ਼ਦ’ ਵਿੱਚ ਹੋਏ ਘਪਲੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੈਸਟ ਹਾਊਸ ਵਿੱਚ ਬੰਦ ਕਰ ਦਿੱਤਾ ਸੀ।

Share this Article
Leave a comment