ਕਾਂਗਰਸ ਆਗੂ ਤੇ ਭਾਜਪਾ ਆਗੂ ਪ੍ਰਤਾਪ ਬਾਜਵਾ ਦੇ ਹੱਕ ’ਚ ਨਿਤਰੇ

Global Team
3 Min Read

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਪ੍ਰਤਾਪ ਬਾਜਵਾ ਖਿਲਾਫ਼ ਦਰਜ ਕੀਤੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਹੈ। ਵਿਜੇ ਸਾਂਪਲਾ ਨੇ ਕਿਹਾ ਪ੍ਰਤਾਪ ਬਾਜਵਾ ਨੇ ਕੋਈ ਵੱਖਰੀ ਗੱਲ ਨਹੀਂ ਕਹੀ। ਇਹ ਖ਼ਬਰ ਪਹਿਲਾਂ ਨਿਊਜ਼ ਪੇਪਰਾਂ ‘ਚ ਲੱਗੀ ਹੈ। ਜਿਸ ਦੇ ਬੇਸ ‘ਤੇ ਉਨ੍ਹਾਂ ਨੇ ਬਿਆਨ ਦੇ ਦਿੱਤਾ ਹੈ। ਜੇ ਸਰਕਾਰ ਨੇ ਪਰਚਾ ਹੀ ਕਰਨਾ ਸੀ ਤਾਂ ਪਹਿਲਾਂ ਨਿਊਜ਼ ਪੇਪਰਾਂ ‘ਤੇ ਕਰਦੇ। ਜੇਕਰ ਕੋਈ ਲੀਡਰ ਓਸੇ ਗੱਲ ਨੂੰ ਆਪਣੇ ਮੰਚ ਤੋਂ ਕਹਿੰਦਾ ਤਾਂ ਓਹਦੇ ‘ਤੇ ਪਰਚਾ ਹੁੰਦਾ ਇਹ ਗ਼ਲਤ ਹੈ ,ਕਿਉਂਕਿ ਅਖ਼ਬਾਰਾਂ ‘ਚ ਪਹਿਲਾਂ ਹੀ ਖ਼ਬਰਾਂ ਲੱਗ ਚੁੱਕੀਆਂ ਸਨ।

ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਤਾਪ ਬਾਜਵਾ ਦੇ ਸਮਰਥਨ ’ਚ ਆਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਇੱਕ ਸੀਨੀਅਰ ਅਤੇ ਤਜਰਬੇਕਾਰ ਰਾਜਨੀਤਿਕ ਨੇਤਾ ਹਨ। ਜਿਨ੍ਹਾਂ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਲਈ ਪੰਜਾਬ ਅਤੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਸ੍ਰ ਸਤਨਾਮ ਸਿੰਘ ਬਾਜਵਾ ਨੂੰ 10 ਜਨਵਰੀ 1987 ਨੂੰ ਇੱਕ ਅੱਤਵਾਦੀ ਹਮਲੇ ’ਚ ਗੁਆ ਦਿੱਤਾ।

ਮੁਕੇਸ਼ ਅਗਨੀਹੋਤਰੀ  ਪ੍ਰਤਾਪ ਬਾਜਵਾ ਦੇ ਸਮਰਥਨ ’ਚ ਆਏ ਹਨ ।ਉਨ੍ਹਾਂ ਕਿਹਾ ਕਿ ਬਾਜਵਾ ਨੂੰ ਤੰਗ ਕਰਨਾ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਇਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ।ਅਤਿਵਾਦ ਕਾਰਨ ਬਾਜਵਾ ਪਰਿਵਾਰ ਨੂੰ ਨੁਕਸਾਨ ਹੋਇਆ ਹੈ ਅਤੇ ਬਾਜਵਾ ਖੁਦ ਅਤਿਵਾਦ ਤੋਂ ਬਚੇ ਹੋਏ ਹਨ। ਕੋਈ ਵੀ ਇਸ ਪਰਿਵਾਰ ਦੀ ਇਮਾਨਦਾਰੀ ਅਤੇ ਦੇਸ਼ ਭਗਤੀ ’ਤੇ ਸ਼ੱਕ ਨਹੀਂ ਕਰ ਸਕਦਾ। ਅਸੀਂ ਬਾਜਵਾ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਲੋਕਤੰਤਰ ਦਾ ਕਾਫ਼ਲਾ ਅੱਗੇ ਵਧੇਗਾ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment