ਤਰਨ ਤਾਰਨ : ਹਰ ਦਿਨ ਕੋਈ ਨਾ ਕੋਈ ਸਿਆਤਸਦਾਨ ਆਪਣੀ ਗਲਤ ਬਿਆਨੀ ਕਾਰਨ ਵਿਵਾਦਾਂ ‘ਚ ਘਿਰਦਾ ਹੀ ਰਹਿੰਦਾ ਹੈ। ਹੁਣ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਜਿੱਥੇ ਕਾਂਗਰਸੀ ਮੰਤਰੀ ਵਿਜੇ ਇੰਦਰ ਸਿੰਗਲਾ ਰੁਜ਼ਗਾਰ ਪ੍ਰਾਪਤੀ ਲਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਗਲਤ ਬਿਆਨੀ ਕਰਕੇ ਵਿਵਾਦਾਂ ‘ਚ ਘਿਰੇ ਸਨ ਹੁਣ ਇੱਕ ਹੋਰ ਕਾਂਗਰਸ ਦੇ ਵੱਡੇ ਆਗੂ ਨੇ ਭਰੀ ਸਟੇਜ਼ ਤੋਂ ਸੰਬੋਧਨ ਕਰਦਿਆਂ ਗਾਲ੍ਹ ਕੱਢ ਦਿੱਤੀ ਹੈ। ਦਰਅਸਲ ਤਰਨ ਤਾਰਨ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਾਗਮ ਵਿੱਚ ਜਦੋਂ ਸਥਾਨਕ ਬਲਾਕ ਸੰਮਤੀ ਪ੍ਰਧਾਨ ਗੁਰਪਾਲ ਸਿੰਘ ਬੋਲ ਰਹੇ ਸਨ ਤਾਂ ਉਨ੍ਹਾਂ ਨੇ ਸ਼ਰੇਆਮ ਸਟੇਜ਼ ਤੋਂ ਭੈਣ ਦੀ ਗਾਲ੍ਹ ਕੱਢ ਦਿੱਤੀ।
ਗੁਰਪਾਲ ਸਿੰਘ ਨੇ ਆਪਣਾ ਭਾਸ਼ਣ ਦਿੰਦਿਆਂ ਆਪਣੀ ਸਰਕਾਰ ਦੇ ਸੋਲ੍ਹੇ ਗਾਏ। ਇਸ ਦੌਰਾਨ ਅਜੇ ਕੁਝ ਹੀ ਸਮਾਂ ਹੋਇਆ ਸੀ ਉਨ੍ਹਾਂ ਨੂੰ ਬੋਲਦਿਆਂ ਕਿ ਸ਼ਰੇਆਮ ਸਟੇਜ਼ ਤੋਂ ਉਨ੍ਹਾਂ ਨੇ ਗਾਲ੍ਹ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਸਾਲਾਂ ‘ਚ ਇੰਨਾ ਵਿਕਾਸ ਹੋਇਆ ਹੈ ਕਿ ਅਗਲੀ ਵਾਰ ਸਰਬ ਸੰਮਤੀ ਨਾਲ ਸਰਪੰਚਾਂ ਦੀ ਚੋਣ ਹੋਵੇਗੀ।