ਕੈਨੇਡਾ ਵਿਚ ਕੋਰੋਨਾ ਪੀੜਿਤਾਂ ਦੀ ਗਿਣਤੀ 85998 ਹੋਈ

TeamGlobalPunjab
1 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਟੈਮ ਨੇ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 85998 ਹੋ ਗਈ ਹੈ ਅਤੇ 6566 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ 44911 ਮਰੀਜ਼ ਠੀਕ ਹੋ ਚੁੱਕੇ ਹਨ।ਕੈਨੇਡਾ ਭਰ ਦੇ ਵਿੱਚ ਲੈੱਬਜ਼ ਨੇ 15,00000 ਟੈੱਸਟ ਕੀਤੇ ਹਨ। ਜਿਸ ਵਿੱਚੋਂ 5 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ। ਕੈਨੇਡਾ ਭਰ ਵਿੱਚ ਰੋਜਾਨਾ ਲਗਭਗ 22,300  ਟੈੱਸਟ ਰੋਜਾਨਾਂ ਕੀਤੇ ਜਾ ਰਹੇ ਹਨ।

 

ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 85103 ਦਰਜ ਕੀਤੀ ਗਈ ਸੀ ਅਤੇ 6453 ਲੋਕਾਂ ਦੀ ਮੌਤ ਵੀ ਹੋਈ ਸੀ।ਇਸ ਤੋਂ ਇਲਾਵਾ 44219 ਮਰੀਜ਼ ਠੀਕ ਹੋਏ ਸਨ। ਕੈਨੇਡਾ ਭਰ ਦੇ ਵਿੱਚ ਲੈੱਬਜ਼ ਨੇ 14,79000 ਟੈੱਸਟ ਕੀਤੇ ਸਨ । ਜਿਸ ਵਿੱਚੋਂ 5 ਪ੍ਰਤੀਸ਼ਤ ਪੌਜ਼ੀਟਿਵ ਆਏ ਸਨ।

Share this Article
Leave a comment