ਕਾਂਗਰਸ ਬਲਾਕ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ; ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Global Team
3 Min Read

ਲੁਧਿਆਣਾ: ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੀਤੀ ਦੇਰ ਸ਼ਾਮ ਅਣਪਛਾਤੇ ਬਦਮਾਸ਼ਾਂ ਵਲੋਂ ਕਤਲ ਕਰ ਦਿੱਤਾ ਗਿਆ । ਉਹ ਐਤਵਾਰ ਸ਼ਾਮ ਕੁਆਰਟਰਾ ਵਿੱਚ ਕੁਰਸੀ ‘ਤੇ ਬੈਠੇ ਸਨ ਜਦੋਂ ਦੋ ਹਮਲਾਵਰ ਉਨ੍ਹਾਂ ਕੋਲ ਆਏ। ਬਦਮਾਸ਼ਾਂ ਨੇ ਉਸਦੇ ਸਿਰ ‘ਤੇ ਪਿੱਛੇ ਤੋਂ ਕੁਹਾੜੀ ਨਾਲ ਤਿੰਨ ਵਾਰ ਕੀਤੇ, ਜਿਸ ਨਾਲ ਉਸਦਾ ਸਿਰ ਦੋਫਾੜ ਹੋ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਉਸਦੇ ਦਿਮਾਗ ਦੀਆਂ ਨਾੜੀਆਂ ਖੁੱਲ੍ਹ ਗਈਆਂ, ਜਿਸ ਨਾਲ ਮੌਕੇ ‘ਤੇ ਮਾਸ ਅਤੇ ਖੂਨ ਖਿਲਰ ਗਿਆ। ਇਸ ਤੋਂ ਬਾਅਦ ਦੋਸ਼ੀ ਕੁਹਾੜੀ ਛੱਡ ਕੇ ਭੱਜ ਗਿਆ।

ਇਸ ਦੌਰਾਨ ਉਸਦਾ ਪੁੱਤਰ ਉੱਥੇ ਪਹੁੰਚਿਆ ਅਤੇ ਉਸਨੂੰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਿਆ ਦੇਖਿਆ। ਉਸਨੂੰ ਤੁਰੰਤ ਮਾਛੀਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਉੱਚ ਕੇਂਦਰ ਵਿੱਚ ਰੈਫਰ ਕਰ ਦਿੱਤਾ। ਫਿਰ ਉਸਦੇ ਪਰਿਵਾਰ ਵਾਲੇ ਉਸਨੂੰ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਹਮਲੇ ਵਿੱਚ ਦੋ ਅਣਪਛਾਤੇ ਵਿਅਕਤੀ ਸ਼ਾਮਲ ਸਨ। ਇਹ ਘਟਨਾ ਮਾਛੀਵਾੜਾ ਸ਼ਹਿਰ ਦੇ ਪਿੰਡ ਤਖਾਰਾਂ ਵਿੱਚ ਵਾਪਰੀ।

ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਰਮਿੰਦਰ ਸ਼ਾਮ ਨੂੰ ਆਪਣੇ ਕਿਰਾਏ ‘ਤੇ ਦਿੱਤੇ ਹੋਏ ਕੁਆਰਟਰਾਂ ਦੇ ਬਾਹਰ ਬੈਠੇ ਸਨ, ਉੱਥੇ ਦੋ ਬਦਮਾਸ਼ ਪਹੁੰਚੇ ਅਤੇ ਉਨ੍ਹਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਉਹ ਕਾਂਗਰਸ ਦੇ ਚੰਗੇ ਆਗੂ ਸਨ।

ਇਸ ਘਟਨਾ ‘ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਡੂੰਘਾ ਦੁੱਖ ਜਤਾਇਆ। ਉਨ੍ਹਾਂ ਕਿਹਾ, “ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।” ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ, “ਰਾਜਾ ਗਰੇਵਾਲ ਲੱਖਾ ਪਾਇਲ ਨੇ ਮੈਨੂੰ ਦੱਸਿਆ ਕਿ ਕਿਸੇ ਨੇ ਮਾਛੀਵਾੜਾ ਤੋਂ ਸਾਡੇ ਬਲਾਕ ਪ੍ਰਧਾਨ ਪਰਮਿੰਦਰ ਦਾ ਕਤਲ ਕਰ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਲਈ ਬਹੁਤ ਦੁਖਦਾਈ ਖ਼ਬਰ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪੀੜਤ ਪਰਿਵਾਰ ਨੂੰ ਮਿਲਣਗੇ ਅਤੇ ਫਿਰ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment