ਕਾਂਗੋ ਨਦੀ ‘ਚ ਕਿਸ਼ਤੀ ਪਲਟਣ ਨਾਲ 100 ਤੋਂ ਵੱਧ  ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ

TeamGlobalPunjab
1 Min Read

ਕਾਂਗੋ : ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ‘ਚ ਇਕ ਕਿਸ਼ਤੀ ਪਲਟਣ ਨਾਲ 100 ਤੋਂ ਵੱਧ  ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਾਂਗੋ ਨਦੀ ‘ਚ ਵਾਪਰੀ। ਨਤੀਜੇ ਵਜੋਂ ਕਿਸ਼ਤੀ ‘ਚ ਸਵਾਰ 100 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਹਨ।

ਮੋਂਗਲਾ ਸੂਬੇ ਦੇ ਆਜਾਵਾਈ ਅਤੇ ਸੰਚਾਰ ਮੰਤਰੀ ਮਿਸਿਸੋ ਨੇ ਦੱਸਿਆ ਕਿ 61 ਲਾਸ਼ਾਂ ਕੱਢੀਆਂ ਗਈਆਂ ਹਨ। ਮਿਸਿਸੋ ਨੇ ਦੱਸਿਆ ਕਿ ਅਜੇ ਵੀ 100 ਤੋਂ ਜ਼ਿਆਦਾ ਲੋਕ ਲਾਪਤਾ ਹਨ ਜਿਨ੍ਹਾਂ ‘ਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ।  30 ਲੋਕਾਂ ਨੂੰ ਬਚਾ ਲਿਆ ਗਿਆ ਹੈ।

Share this Article
Leave a comment