ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ 35-35 ਲੱਖ ਰੁਪਏ ਦਾ ਬੋਨਸ

TeamGlobalPunjab
2 Min Read

ਮੈਰੀਲੈਂਡ: ਹਰ ਸਾਲ ਭਾਰਤ ‘ਚ ਦਿਵਾਲੀ ‘ਤੇ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾਂਦਾ ਹੈ। ਇਸੇ ਤਰਾਂ ਵਿਦੇਸ਼ਾਂ ‘ਚ ਕਰਿਸਮਸ ‘ਤੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਬੋਨਸ ਤੇ ਤੋਹਫੇ ਦਿੰਦੀਆਂ ਹਨ ਤੇ ਇਸੇ ਤਰ੍ਹਾਂ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਮਾਲਾਮਾਲ ਕਰ ਦਿੱਤਾ ਹੈ।

ਇਸ ਕੰਪਨੀ ਨੇ ਕਰਿਸਮਸ ਮੌਕੇ ਆਪਣੇ 198 ਕਰਮਚਾਰੀਆਂ ਨੂੰ 10 ਮਿਲੀਅਨ ਡਾਲਰ ਦਾ ਬੋਨਸ ਵੰਡਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਹਿਸਾਬ ਨਾਲ ਹਰ ਕਰਮਚਾਰੀ ਨੂੰ ਕੰਪਨੀ ਨੇ ਲਗਭਗ 35 ਲੱਖ ਰੁਪਏ ਦਾ ਬੋਨਸ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਇਹ ਬੋਨਸ ਕਰਮਚਾਰੀਆਂ ਲਈ ਸਰਪ੍ਰਾਈਜ਼ ਸੀ ਕਿਉਂਕਿ ਉਨ੍ਹਾਂ ਨੂੰ ਇਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਸੈਂਟ ਜਾਨ ਪ੍ਰਾਪਰਟੀਜ਼ ਨਾਮ ਦੀ ਕੰਪਨੀ ਨੇ ਇਹ ਬੋਨਸ ਟਾਰਗੈਟ ਪੂਰਾ ਹੋਣ ਦੀ ਖੁਸ਼ੀ ਵਿੱਚ ਦਿੱਤਾ ਹੈ। ਕੰਪਨੀ ਦੇ ਮਾਲਿਕ 81 ਸਾਲ ਦੇ ਏਡਵਰਡ ਸੈਂਟ ਜਾਨ ਨੇ ਆਪਣੇ ਕਰਮਚਾਰੀਆਂ ਨੂੰ ਕਰਿਸਮਸ ਪਾਰਟੀ ਦੌਰਾਨ ਸਰਪ੍ਰਾਈਜ਼ ਦਿੰਦੇ ਹੋਏ ਉਨ੍ਹਾਂ ਦੇ ਹੱਥ ਵਿੱਚ ਇੱਕ ਲਾਲ ਲਿਫਾਫਾ ਦਿੱਤਾ ਤੇ ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹ ਕੇ ਵੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।

ਇਸ ਦੌਰਾਨ ਉਨ੍ਹਾਂ ਨੂੰ ਲਾਲ ਰੰਗ ਦੇ ਲਿਫਾਫੇ ਮਿਲੇ ਜਿਸ ਵਿੱਚ 38,000 ਪਾਊਂਡ ਯਾਨੀ 35 ਲੱਖ ਰੁਪਏ ਰੱਖੇ ਹੋਏ ਸਨ। ਬੋਨਸ ਮਿਲਣ ਨਾਲ ਖੁਸ਼ੀ ‘ਚ ਭਾਵੁਕ ਹੋਏ ਕਰਮਚਾਰੀਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਬੋਨਸ ਦੇਣ ਵਾਲੇ ਕੰਪਨੀ ਦੇ ਮਾਲਕ ਜਾਨ ਨੇ ਦੱਸਿਆ ਕਿ ਅਸੀ ਆਪਣੇ ਕਰਮਚਾਰੀਆਂ ਨੂੰ ਟਾਰਗੇਟ ਪੂਰਾ ਹੋਣ ‘ਤੇ ਅਜਿਹਾ ਇਨਾਮ ਦੇਣਾ ਚਾਹੁੰਦੇ ਸਨ ਜੋ ਉਨ੍ਹਾਂ ਦੀ ਜ਼ਿੰਦਗੀ ਬਦਲ ਦਵੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਆਪਣੇ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਅਸੀ ਇਸ ਤੋਂ ਚੰਗੇ ਤਰੀਕੇ ਨਾਲ ਉਨ੍ਹਾਂ ਲਈ ਹੋਰ ਕੁੱਝ ਵੀ ਨਹੀਂ ਕਰ ਸਕਦੇ ਸਨ ।

Share this Article
Leave a comment