LPG ਗੈਸ ‘ਤੇ ਫਿਰ ਪਈ ਮਹਿੰਗਾਈ ਦੀ ਮਾਰ, ਇਹ ਸਿਲੰਡਰ 250 ਰੁਪਏ ਹੋਇਆ ਮਹਿੰਗਾ

TeamGlobalPunjab
2 Min Read

ਨਵੀਂ ਦਿੱਲੀ : LPG ਸਿਲੰਡਰ ਦੇ ਨਵੇਂ ਰੇਟ ਅੱਜ ਜਾਰੀ ਹੋ ਗਏ ਹਨ। ਇਸ ਵਾਰ LPG ਗੈਸ ਸਿਲੰਡਰ ਇੱਕ ਝਟਕੇ ‘ਚ 250 ਰੁਪਏ ਮਹਿੰਗਾ ਹੋ ਗਿਆ ਹੈ। ਇਹ ਵਾਧਾ ਘਰੇਲੂ LPG ਸਿਲੰਡਰ ਵਿੱਚ ਨਹੀਂ ਸਗੋਂ ਕਮਰਸ਼ੀਅਲ ਗੈਸ ਸਿਲੰਡਰ ਵਿੱਚ ਹੋਇਆ ਹੈ, ਇਸ ਲਈ ਘਰੇਲੂ ਐੱਲਪੀਜੀ ਸਿਲੰਡਰ ਉਪਭੋਕਤਾਵਾਂ ਨੂੰ ਫਿਲਹਾਲ ਰਾਹਤ ਰਹੇਗੀ। ਦੱਸਣਯੋਗ ਹੈ ਕਿ ਹਾਲੇ 10 ਦਿਨ ਪਹਿਲਾਂ ਹੀ ਘਰੇਲੂ ਐੱਲਪੀਜੀ ਸਿਲੰਡਰ ਦੇ ਰੇਟ ਵਧੇ ਸਨ, ਜਦਕਿ 22 ਮਾਰਚ ਨੂੰ ਹੀ ਕਮਰਸ਼ਿਅਲ ਸਿਲੰਡਰ ਸਸਤਾ ਹੋਇਆ ਸੀ।

ਦਿੱਲੀ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 250 ਰੁਪਏ ਵਧਣ ਤੋਂ ਬਾਅਦ ਹੁਣ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ 2,553 ਰੁਪਏ ਹੋਵੇਗੀ। ਇਸ ਤੋਂ  ਇਲਾਵਾ ਕੋਲਕਾਤਾ ਵਿੱਚ ਸਿਲੰਡਰ 2 , 351 ਰੁਪਏ , ਮੁੰਬਈ ਵਿੱਚ 2 , 205 ਰੁਪਏ ਅਤੇ ਚੇਨਈ ਵਿੱਚ 2 , 406 ਰੁਪਏ ਦਾ ਮਿਲੇਗਾ।

ਦੱਸ ਦੇਈਏ ਕਿ 22 ਮਾਰਚ ਨੂੰ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦਕਿ ਵਪਾਰਕ ਐਲਪੀਜੀ ਗੈਸ ਸਿਲੰਡਰ ਸਸਤਾ ਹੋ ਗਿਆ ਸੀ। ਦਿੱਲੀ ਵਿੱਚ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ 949.50 ਰੁਪਏ ਹੈ।

ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਣ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ ‘ਤੇ ਅਸਰ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਆਮ ਗਾਹਕਾਂ ਦੀਆਂ ਜੇਬਾਂ ‘ਤੇ ਵੀ ਪਵੇਗਾ, ਕਿਉਂਕਿ ਲਾਗਤ ਵਧਣ ਨਾਲ ਬਾਹਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment