ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ 79 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

TeamGlobalPunjab
1 Min Read

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਵੱਧ ਰਹੀ ਉਮਰ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਾ ਜੂਝ ਰਹੇ ਸਨ। ਦਿਨਯਾਰ ਕਾਂਟਰੈਕਟਰ ਨੇ ਬੁੱਧਵਾਰ ਸਵੇਰ ਆਖਰੀ ਸਾਹ ਲਏ ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਵਰਲੀ ਸਥਿਤ ਪਰੇਅਰ ਹਾਲ ‘ਚ ਦੁਪਹਿਰ 3:30 ਵਜੇ ਹੋਵੇਗਾ।

ਪਦਮ ਸ੍ਰੀ ਨਾਲ ਸਨਮਾਨਿਤ ਦਿਨਯਾਰ ਬਾਜੀਗਰ, 36 ਚਾਈਨਾ ਟਾਊਨ,ਖਿਲਾੜੀ ਤੇ ਬਾਦਸ਼ਾਹ ਵਰਗੀ ਕਈ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਤੋਂ
ਇਲਾਵਾ ਉਨ੍ਹਾਂ ਨੇ ਕਈ ਟੀਵੀ ਸਿਰੀਅਲਸ ‘ਚ ਵੀ ਕਿਰਦਾਰ ਨਿਭਾਇਆ ਹੈ। ਦਿਨਯਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥਿਏਟਰ ਆਰਟਿਸਟ ਵੱਜੋਂ ਕੀਤੀ ਸੀ। ਉਨ੍ਹਾਂ ਨੇ ਬਾਲੀਵੁੱਡ ਤੋਂ ਇਲਾਵਾ ਗੁਜਰਾਤੀ ਪਲੇਅ ‘ਚ ਵੀ ਕੰਮ ਕੀਤਾ ਹੈ।

- Advertisement -

ਦਿਨਯਾਰ ਦੇ ਦੇਹਾਂਤ ‘ਤੇ ਪੀਐਮ ਮੋਦੀ ਨੇ ਸ਼ੋਕ ਜਤਾਉਂਦਿਆਂ ਲਿਖਿਆ ਕਿ ਪਦਮ ਸ੍ਰੀ ਦਿਨਯਾਰ ਸਾਡੇ ਸਭ ਲਈ ਬਹੁਤ ਖਾਸ ਸੀ ਕਿਉਂਕਿ ਉਨ੍ਹਾਂ ਨੇ ਖੁਸ਼ੀਆਂ ਫੈਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੀ ਐਕਟਿੰਕ ਨਾਲ ਲੋਕਾਂ ਦੇ ਚਿਹਰੇ ‘ਤੇ ਮੁਸਕੁਰਾਹਟ ਆ ਜਾਂਦੀ ਸੀ। ਥਿਏਟਰ, ਟੀਵੀ, ਸਿਨੇਮਾ ਦੇ ਨਾਲ ਉਨ੍ਹਾਂ ਨੇ ਸਾਰੇ ਮਾਧਿਅਮ ‘ਚ ਬਖੂਬੀ ਕੰਮ ਕੀਤਾ ਹੈ।

Share this Article
Leave a comment