ਨਿਊਜ਼ ਡੈਸਕ: ਟੈਲੀਕਾਮ ਕੰਪਨੀ ਨੋਕੀਆ ਨੇ ਚੰਦ ‘ਤੇ 4G ਨੈੱਟਵਰਕ ਲਗਾਉਣ ਦੇ ਲਈ ਨਾਸਾ ਦਾ ਕਾਂਟਰੈਕਟ ਜਿੱਤ ਲਿਆ ਹੈ। ਜਿਸ ਤੋਂ ਬਾਅਦ ਹੁਣ ਨੋਕੀਆ ਨੂੰ ਨਾਸਾ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਵੀ ਦਿੱਤੀ ਜਾਵੇਗੀ। ਨਾਸਾ ਵੱਲੋਂ ਜਾਰੀ ਕੀਤੇ ਹੋਏ ਇੱਕ ਬਿਆਨ ਵਿੱਚ ਟੈਕਨਾਲੋਜੀ ਡਿਵਲਪਮੈਂਟ ਲਈ ਵੱਖ-ਵੱਖ ਉਦਯੋਗਿਕ ਕੰਪਨੀਆਂ ਦੇ ਨਾਲ ਪਾਟਰਨਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ।
ਚੰਦ ‘ਤੇ 4G ਨੈੱਟਵਰਕ ਮੁਹੱਈਆ ਕਰਵਾਉਣ ਦੇ ਲਈ ਨੋਕੀਆ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਤੋਂ 14.1 ਮਿਲੀਅਨ ਡਾਲਰ ਦੀ ਰਾਸ਼ੀ ਮਿਲੇਗੀ। ਇਹ ਕੰਟਰੈਕਟ ਨੋਕੀਆ ਦੀ ਯੂਐੱਸ ਸਹਾਇਕ ਕੰਪਨੀ ਨੂੰ ਦਿੱਤਾ ਗਿਆ ਹੈ। 4G ਨੈੱਟਵਰਕ ਦਾ ਪ੍ਰਯੋਗ ਪੁਲਾੜ ਯਾਤਰੀ ਵਾਹਨ ਅਤੇ ਕਿਸੇ ਵੀ ਭਵਿੱਖ ਦੇ ਸਥਾਈ ਮੂਨਬੇਸ ਦੇ ਲਈ ਕੀਤਾ ਜਾਵੇਗਾ।