ਚੰਡੀਗੜ੍ਹ – ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਤਿੰਨ ਦਿਨ ਸ਼ੀਤ ਲਹਿਰ ਤੱਲਣ ਕਰਕੇ 13 ਤੋਂ 16 ਜਨਵਰੀ ਦੇ ਲਈ ਤਿੰਨ ਸੂਬਿਆਂ ਪੰਜਾਬ, ਹਰਿਆਣਾ ਤੇ ਯੂਪੀ ‘ਚ ਔਰਜ ਅਲਰਟ ਜਾਰੀ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 5.7 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਦਾ ਤਾਪਮਾਨ ਆਮ ਨਾਲੋਂ ਘੱਟ ਕ੍ਰਮਵਾਰ 3.5, 3.8 ਤੇ 6.4 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ ਦਾ ਤਾਪਮਾਨ ਕ੍ਰਮਵਾਰ 9.2, 3.4, 3.6, 3.2, 4 ਤੇ 8.2 ਡਿਗਰੀ ਰਿਹਾ। ਇਸੇ ਦੌਰਾਨ ਜੰਮੂ-ਕਸ਼ਮੀਰ ’ਚ ਸ੍ਰੀਨਗਰ ਦਾ ਤਾਪਮਾਨ ਮਨਫ਼ੀ 7.8 ਡਿਗਰੀ ਰਿਹਾ, ਜੋ ਕਿ ਪਿਛਲੇ 8 ਸਾਲਾਂ ’ਚ ਹੁਣ ਤਕ ਸਭ ਤੋਂ ਘੱਟ ਹੈ
ਅੱਜ ਸਵੇਰੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਹਰਿਆਣਾ ਦੇ ਸਿਰਸਾ ਤੇ ਭਵਾਨੀ ਸਣੇ ਕਈ ਥਾਵਾਂ ’ਤੇ ਧੁੰਦ ਦੀ ਚਾਦਰ ਵੀ ਛਾਈ ਰਹੀ। ਦਿੱਲੀ ਵਿੱਚ ਕਈ ਥਾਈਂ ਵੀ ਸੰਘਣੀ ਧੁੰਦ ਕਾਰਨ 50 ਮੀਟਰ ਤੋਂ ਵੱਧ ਦੂਰੀ ਤਕ ਦਿਖਾਈ ਨਾ ਦੇਣ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ।