ਠੰਢ ‘ਚ ਤੁਹਾਡੇ ਵੀ ਹੱਥ ਪੈਰ ਰਹਿੰਦੇ ਨੇ ਸੁੰਨ? ਕਦੇ ਵੀ ਨਾਂ ਕਰੋ ਨਜ਼ਰਅੰਦਾਜ਼, ਜਾਣੋ ਕੀ ਹੋ ਸਕਦੇ ਨੇ ਕਾਰਨ

Global Team
3 Min Read

ਕੀ ਠੰਢ ਦੇ ਦਿਨਾਂ ‘ਚ ਬੈਠੇ-ਬੈਠੇ ਤੁਹਾਡੇ ਹੱਥ-ਪੈਰ ਸੁੰਨ ਜਾਂ ਝਰਨਾਹਟ ਮਹਿਸੂਸ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਕਿਸੇ ਹਿੱਸੇ ‘ਚ ਬਲੱਡ ਸਰਕੂਲੇਸ਼ਨ ਘੱਟ ਜਾਂਦਾ ਹੈ ਜਾਂ ਨਾੜਾਂ ‘ਤੇ ਦਬਾਅ ਪੈਂਦਾ ਹੈ। ਹਾਲਾਂਕਿ ਇਹ ਇਕ ਤੋਂ ਦੋ ਮਿੰਟ ਤਕ ਰਹਿੰਦਾ ਹੈ ਪਰ ਜੇਕਰ ਤੁਹਾਨੂੰ ਇਹ ਸਮੱਸਿਆ ਵਾਰ-ਵਾਰ ਹੋ ਰਹੀ ਹੈ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕੁਝ ਘਰੇਲੂ ਉਪਾਅ ਦੀ ਮਦਦ ਨਾਲ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ।

ਕੀ ਹੋ ਸਕਦੇ ਕਾਰਨ?

ਜਦੋਂ ਬਹੁਤ ਸਾਰੇ ਅੰਗਾਂ ਤੱਕ ਆਕਸੀਜਨ ਦੀ ਸਪਲਾਈ ਸਹੀ ਨਹੀਂ ਹੁੰਦੀ ਜਾਂ ਬਲੱਡ ਸਰਕੂਲੇਸ਼ਨ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਸੁੰਨ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ, ਬੇਨ ਟਿਊਮਰ, ਥਾਇਰਾਈਡ ਤੇ ਸ਼ੂਗਰ ਦੇ ਮਰੀਜ਼ਾਂ ਵੀ ਅਕਸਰ ਇਹ ਸਮੱਸਿਆ ਹੁੰਦੀ ਰਹਿੰਦੀ ਹੈ।

ਘਰੇਲੂ ਉਪਾਅ

  • ਜੇ ਤੁਹਾਡੇ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਹੈ ਤਾਂ ਸਰ੍ਹੋਂ ਹਾਂ ਨਾਰੀਅਲ ਦੇ ਕੋਸੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਕਾਰਨ ਸਾਡੇ ਸਰੀਰ ‘ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਹੁੰਦਾ ਹੈ। ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
  • ਇਸ ਸਮੱਸਿਆ ਨੂੰ ਦੂਰ ਕਰਨ ‘ਚ ਗਰਮ ਪਾਣੀ ਮਦਦਗਾਰ ਮੰਨਿਆ ਜਾਂਦਾ ਹੈ।  ਇਕ ਸਾਫ਼ ਕੱਪੜੇ ਨੂੰ ਗਰਮ ਪਾਣੀ ‘ਚ ਭਿਓ ਕੇ ਨਿਚੋੜ ਲਓ। ਇਸ ਨੂੰ 5-10 ਮਿੰਟਾਂ ਲਈ ਜਾਂ ਜਦੋਂ ਤਕ ਇਹ ਗਰਮ ਰਹੇ, ਸੁੰਨਪਣ ਵਾਲੀ ਜਗ੍ਹਾ ਰੱਖੋ। ਇਹ ਨਸਾਂ ਨੂੰ ਆਰਾਮ ਦਿੰਦਾ ਹੈ ਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ।
  • ਸਰੀਰ ‘ਚ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਇਹ ਸੁੰਨਪਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਲਦੀ ਦੇ ਨਾਲ ਮਿਲਾਇਆ ਦੁੱਧ ਵੀ ਛੂਤ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ।
  • ਯੋਗ ਤੇ ਹਲਕੀ ਕਸਰਤ ਸਰੀਰ ‘ਚ ਖੂਨ ਸੰਚਾਰ ਨੂੰ ਸੁਧਾਰਦੀ ਹੈ ਜਿਸ ਨਾਲ ਸੁੰਨਾਪਣ ਦੂਰ ਹੁੰਦਾ ਹੈ। ਤੁਹਾਨੂੰ ਰੋਜ਼ਾਨਾ ਹਲਕੀ ਸਟ੍ਰੈਚਿੰਗ ਵਾਲੀ ਕਸਰਤ ਕਰਨੀ ਚਾਹੀਦੀ ਹੈ। ਤਾੜ ਆਸਣ, ਭੁਜੰਗ ਆਸਣ ਤੇ ਬਾਲ ਆਸਣ ਵਰਗੇ ਯੋਗ ਆਸਣ ਵੀ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ ‘ਚ ਮਦਦ ਕਰ ਸਕਦੇ ਹਨ। ਇਸ ਦੇ ਨਿਯਮਤ ਅਭਿਆਸ ਨਾਲ ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਨਸਾਂ ਨੂੰ ਵੀ ਰਾਹਤ ਮਿਲਦੀ ਹੈ।

Share This Article
Leave a Comment