ਇੱਕ ਕੱਪ ਜ਼ਿਆਦਾ ਕੌਫੀ ਵਧਾ ਸਕਦੀ ਹੈ ਮਾਈਗ੍ਰੇਨ ਦਾ ਖਤਰਾ

TeamGlobalPunjab
2 Min Read

ਵਿਦੇਸ਼ਾ ਤੋਂ ਬਾਅਦ ਹੁਣ ਭਾਰਤ ‘ਚ ਵੀ ਕੌਫੀ ਪੀਣ ਦਾ ਚਲਨ ਵੱਧ ਰਿਹਾ ਹੈ ਜਦੋਂ ਤੁਸੀ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾ ਤੁਸੀ ਇੱਕ ਕੱਪ ਚਾਹ ਜਾਂ ਕੌਫੀ ਭਾਲਦੇ ਹੋ। ਇਸ ਦੇ ਬਿਨ੍ਹਾਂ ਤੁਹਾਡੇ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਜਿਸ ਦਿਨ ਦਿਨ ਕੌਫੀ ਨਹੀਂ ਮਿਲਦੀ ਤੁਸੀ ਆਲਸੀ ਬਣੇ ਰਹਿੰਦੇ ਹੋ ਤੇ ਇਸਨੂੰ ਪੀਂਦੇ ਹੀ ਤੁਸੀ ਤਾਜ਼ਾ ਮਹਿਸੂਸ ਕਰਦੇ ਹੋ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਸਿਰਦਰਦ ਹੋਣ ’ਤੇ ਕੌਫੀ ਪੀਣ ਨਾਲ ਰਾਹਤ ਮਿਲਦੀ ਹੈ ਪਰ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਕੌਫੀ ਪੀਣ ਦੇ ਫਾਇਦਿਆਂ ਦੇ ਨਾਲ ਇਸ ਦੇ ਨੁਕਸਾਨ ਵੀ ਹਨ।

‘ਅਮਰੀਕਨ ਜਰਨਲ ਆਫ ਮੈਡੀਸਨ’ ’ਚ ਛਪੇ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਦਿਨ ’ਚ 3 ਕੱਪ ਜਾਂ ਇਸ ਤੋਂ ਵੱਧ ਕੌਫੀ ਪੀਣ ਨਾਲ ਮਾਈਗ੍ਰੇਨ ਦਾ ਖਤਰਾ ਵਧ ਸਕਦਾ ਹੈ। ਇਸ ਅਧਿਐਨ ਦੇ ਤਹਿਤ ਮਾਈਗ੍ਰੇਨ ਅਤੇ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਵਿਚਾਲੇ ਸਬੰਧ ਦਾ ਮੁਲਾਂਕਣ ਕੀਤਾ ਗਿਆ।

ਅਮਰੀਕਾ ਸਥਿਤ ‘ਬੈਥ ਈਸਰਾਈਲ ਡੇਕੋਨੈੱਸ ਮੈਡੀਕਲ ਸੈਂਟਰ’ ਦੇ ਖੋਜਕਾਰਾਂ ਨੇ ਦੱਸਿਆ ਕਿ ਦੁਨੀਆ ਭਰ ’ਚ 1 ਅਰਬ ਤੋਂ ਵੱਧ ਬਾਲਗ ਇਸ ਬੀਮਾਰੀ ਨਾਲ ਪੀੜਤ ਹਨ ਅਤੇ ਇਹ ਦੁਨੀਆ ’ਚ ਤੀਸਰੇ ਨੰਬਰ ਦੀ ਅਜਿਹੀ ਬੀਮਾਰੀ ਹੈ, ਜਿਸ ਤੋਂ ਸਭ ਤੋਂ ਵੱਧ ਲੋਕ ਪੀੜਤ ਹਨ। ‘ਹਾਰਵਰਡ ਚੀ. ਐੱਚ. ਚਾਨ ਸਕੂਲ ਆਫ ਪਬਲਿਕ ਹੈਲਥ’ ਦੇ ਐਲਿਜ਼ਾਬੇਥ ਮੋਸਤੋਫਸਕੀ ਦੀ ਅਗਵਾਈ ’ਚ ਖੋਜੀਆਂ ਨੇ ਦੇਖਿਆ ਕਿ ਜਿਨ੍ਹਾਂ ਲੋਕਾਂ ਨੂੰ ਕਦੇ ਕਦੇ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਇਕ ਜਾਂ ਦੋ ਵਾਰ ਕੈਫੀਨ ਵਾਲੇ ਡ੍ਰਿੰਕ ਲੈਣ ਨਾਲ ਉਸ ਦਿਨ ਸਿਰਦਰਦ ਨਹੀਂ ਹੋਇਆ ਪਰ ਤਿੰਨ ਕੱਪ ਜਾਂ ਇਸ ਤੋ ਵੱਧ ਕਾਫੀ ਲੈਣ ਨਾਲ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ ਸਿਰਦਰਦ ਹੋਇਆ।

ਖੋਜਕਾਰਾਂ ਨੇ ਕਿਹਾ ਕਿ ਨੀਂਦ ਪੂਰੀ ਨਾ ਹੋਣ ਦੇ ਨਾਲ ਕਈ ਹੋਰ ਕਾਰਨਾਂ ਨਾਲ ਵੀ ਮਾਈਗ੍ਰੇਨ ਦਾ ਖਤਰਾ ਵਧ ਸਕਦਾ ਹੈ ਪਰ ਕੈਫੀਨ ਦੀ ਭੂਮਿਕਾ ਖਾਸ ਤੌਰ ’ਤੇ ਜਟਿਲ ਹੈ ਕਿਉਂਕਿ ਇਸ ਪਾਸੇ ਤਾਂ ਇਹ ਇਸ ਦਾ ਖਤਰਾ ਵਧਾਉਂਦੀ ਹੈ, ਦੂਜੇ ਪਾਸੇ ਇਹ ਇਸ ਦੇ ਕੰਟਰੋਲ ’ਚ ਸਹਾਇਕ ਹੈ। ਇਹ ਅਧਿਐਨ ਅਜਿਹੇ 98 ਨੌਜਵਾਨਾਂ ‘ਤੇ ਕੀਤਾ ਗਿਆ, ਜਿਨ੍ਹਾਂ ਨੂੰ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ।

Share this Article
Leave a comment