ਲੋਕਸਭਾ ਦੇ ਆਮ ਚੋਣ ਦੇ ਐਲਾਨ ਦੇ ਨਾਲ ਹੀ ਚੋਣ ਜਾਬਤਾ ਹੋ ਜਾਵੇਗੀ ਲਾਗੂ: ਮੁੱਖ ਚੋਣ ਅਧਿਕਾਰੀ ਹਰਿਆਣਾ

Global Team
2 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਦੇ ਆਮ ਚੋਣ ਦਾ ਐਲਾਨ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਜਾਵੇਗੀ। ਅਨੁਰਾਗ ਅਗਰਵਾਲ ਨੇ ਇਹ ਗੱਲ ਅੱਜ ਇੱਥੇ ਚੋਣ ਜਾਬਤਾ ਦੇ ਸਬੰਧ ਵਿਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕਹੀ।

ਉਨ੍ਹਾਂ ਨੇ ਦਸਿਆ ਕਿ ਸਾਰੇ ਰਾਜਨੀਤਿਕ ਪਾਰਟੀਆਂ ਨੁੰ ਆਪਣੇ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨ ਦੇ ਅੰਦਰ ਚੋਣ ਐਲਾਨ ਪੱਤਰ ਦੀ ਤਿੰਨ ਕਾਪੀਆਂ ਸੀਈਓ ਦਫਤਰ ਚੰਡੀਗੜ੍ਹ ਵਿਚ ਜਮ੍ਹਾ ਕਰਵਾਉਣੀ ਹੋਵੇਗੀ। ਅਗਰਵਾਲ ਨੇ ਦਸਿਆ ਕਿ ਜੇਕਰ ਕਿਸੇ ਵੀ ਰਾਜਨੀਤਿਕ ਪਾਰਟੀ ਨੁੰ ਕੋਈ ਰੈਲੀ ਜਾਂ ਰੋਡ ਸ਼ੋਅ ਦਾ ਕਾਫਿਲਾ ਕੱਢਣਾ ਹੈ ਤਾਂ ਉਸ ਦੀ ਇਜਾਜ਼ਤ ਸਬੰਧਿਤ ਜਿਲ੍ਹਾ ਅਥਾਰਿਟੀ ਤੋਂ ਲੈਣੀ ਜਰੂਰੀ ਹੈ।

ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਦੀ ਨਹੀਂ ਕੀਤੀ ਜਾਵੇਗੀ ਵਰਤੋ

ਉਨ੍ਹਾਂ ਨੇ ਦਸਿਆ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਰੋਡ ਸ਼ੋਅ ਦਾ ਕਾਫਿਲਾ ਕੱਢਦੀ ਹੈ ਤਾਂ ਉਸ ਤੋਂ ਰੋਡ ਜਾਮ ਨਹੀਂ ਹੋਣਾ ਚਾਹੀਦਾ ਅਤੇ ਜਿੱਥੇ ਹਸਪਤਾਲ ਤੇ ਟ੍ਰਾਮਾ ਸੈਂਟਰ ਹੋਵੇਗਾ ਉੱਥੋਂ ਕੋਈ ਵੀ ਰਾਜਨੀਤਿਕ ਪਾਰਟੀ ਰੋਡ ਸ਼ੋਅ ਦਾ ਕਾਫਿਲਾ ਨਹੀਂ ਕੱਢ ਸਕੇਗੀ। ਇਸ ਤੋਂ ਇਲਾਵਾ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਦੀ ਵਰੋਤ ਨਹੀਂ ਕੀਤੀ ਜਾਵੇਗੀ।

ਰਾਜਨੀਤਿਕ ਪਾਰਟੀ ਆਪਣੇ ਬੈਨਰ ‘ਤੇ ਮੰਦਿਰ, ਮਸਜਿਦ, ਗੁਰੂਦੁਆਰਾ ਤੇ ਚਰਚ ਦੀ ਫੋਟੋ ਦਾ ਨਹੀਂ ਕਰ ਸਕੇਗੀ ਵਰਤੋ

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਜਾਬਤਾ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਕਿਸੇ ਵੀ ਰੇਸਟ ਹਾਊਸ, ਡਾਕ ਬੰਗਲਾ ਅਤੇ ਸਰਕਾਰੀ ਮਕਾਨ ਦੀ ਵਰਤੋ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਈ ਵੀ ਰਾਜਨੀਤਿਕ ਵਿਅਕਤੀ ਆਪਣੇ ਭਾਸ਼ਨ ਵਿਚ ਜਾਤੀ, ਧਰਮ ਨਾਲ ਸਬੰਧਿਤ ਸ਼ਬਦਾਂ ਨੂੰ ਵਰਤੋ ਨਹੀਂ ਕਰ ਸਕੇਗਾ ਅਤੇ ਰਾਜਨੀਤਿਕ ਪਾਰਟੀ ਆਪਣੇ ਬੈਨਰ ‘ਤੇ ਮੰਦਿਰ, ਮਸਜਿਦ, ਗੁਰੂਦੁਆਰਾ ਤੇ ਚਰਚ ਦੀ ਫੋਟੋ ਦੀ ਵਰਤੋ ਵੀ ਨਹੀਂ ਕਰ ਸਕਣਗੇ।

ਉਮੀਦਵਾਰਾਂ ਦੇ ਪ੍ਰੋਗਰਾਮਾਂ ‘ਤੇ ਇਲੈਕਸ਼ਨ ਐਕਸਪੇਂਡੀਚਰ ਮੋਨੀਟਰਿੰਗ ਟੀਮ ਰੱਖੇਗੀ ਨਜ਼ਰ

ਉਨ੍ਹਾਂ ਨੇ ਦਸਿਆ ਕਿ ਇਲੈਕਸ਼ਨ ਐਕਸਪੇਂਡੀਚਰ ਮੋਨੀਟਰਿੰਗ ਟੀਮ ਜਿਲ੍ਹਾ ਪੱਧਰ ‘ਤੇ ਬਣਾਈ ਗਈ ਹੈ ਜੋ ਉਮੀਦਵਾਰਾਂ ਦੇ ਪ੍ਰੋਗਰਾਮਾਂ ‘ਤੇ ਵੱਖ-ਵੱਖ ਤਰ੍ਹਾ ਨਾਲ ਨਜਰ ਰੱਖੇਗੀ, ਤਾਂ ਜੋ ਪ੍ਰੋਗਰਾਮਾਂ ਵਿਚ ਉਮੀਦਵਾਰ ਵੱਲੋਂ ਚੋਣ ਜਾਬਤਾ ਦਾ ਉਲੰਘਣ ਨਾ ਕੀਤਾ ਜਾ ਰਿਹਾ।

Share This Article
Leave a Comment