ਵੱਡੇ ਅੰਦੋਲਨ ਦੀ ਤਿਆਰੀ ‘ਚ ਕਾਕਰੋਚ ਜਨਤਾ ਪਾਰਟੀ? 6 ਜੂਨ ਨੂੰ ਭਾਰਤ ਵਾਪਿਸ ਆ ਰਹੇ ਅਭਿਜੀਤ ਦਿਪਕੇ

Global Team
3 Min Read

ਨਵੀ ਦਿੱਲੀ : ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕ ਇੱਕ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ 6 ਜੂਨ ਨੂੰ ਭਾਰਤ ਪਰਤਣਗੇ। ਇਸ ਤੋਂ ਬਾਅਦ ਉਹ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨ ਵਿੱਚ ਉਹ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਨਗੇ। ਦਿਪਕੇ ਨੇ ਇਸ ਦੀ ਜਾਣਕਾਰੀ ਆਪਣੇ X ਅਕਾਊਂਟ ‘ਕਾਕਰੋਚ ਇਜ਼ ਬੈਕ’ ‘ਤੇ ਦਿੱਤੀ ਹੈ।

ਕਾਕਰੋਚ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜੋ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀ ਹਾਲੀਆ ਕਾਕਰੋਚ ਟਿੱਪਣੀ ਤੋਂ ਬਾਅਦ ਸਾਹਮਣੇ ਆਇਆ ਹੈ। CJP ਦੇ ਇੰਸਟਾਗ੍ਰਾਮ ‘ਤੇ 2 ਕਰੋੜ ਤੋਂ ਵੱਧ ਫਾਲੋਅਰਜ਼ ਹਨ। ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਨੇ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ਸ਼ਨੀਵਾਰ, 6 ਜੂਨ ਦੀ ਸਵੇਰ ਨੂੰ ਮੈਂ ਦਿੱਲੀ ਪਹੁੰਚਾਂਗਾ। ਕਿਰਪਾ ਕਰਕੇ ਹਵਾਈ ਅੱਡੇ ‘ਤੇ ਮੈਨੂੰ ਮਿਲੋ ਅਤੇ ਅਸੀਂ ਸਾਰੇ ਮਿਲ ਕੇ ਸੰਸਦ ਮਾਰਗ ਥਾਣੇ ਜਾਵਾਂਗੇ ਅਤੇ ਜੰਤਰ-ਮੰਤਰ ‘ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗਾਂਗੇ। ਵੀਡੀਓ ਵਿੱਚ ਦਿਪਕੇ ਨੇ ਦੋਸ਼ ਲਗਾਇਆ ਕਿ ਪ੍ਰੀਖਿਆ ਸੰਬੰਧੀ ਵਿਵਾਦਾਂ ਅਤੇ ਵਿਘਨਾਂ ਨੇ ਵਿਦਿਆਰਥੀਆਂ ਨੂੰ ਚਿੰਤਤ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਵੀ ਕੀਤੀ।

ਦੱਸ ਦਈਏ ਕਿ ਅਭੀਜੀਤ ਦਿਪਕੇ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਨਾਂ ’ਤੇ ਇੱਕ ਨੌਜਵਾਨ-ਕੇਂਦਰਿਤ ਸੋਸ਼ਲ ਮੀਡੀਆ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਇਸ ਨੇ ਹੋਂਦ ਵਿੱਚ ਆਉਂਦਿਆਂ ਹੀ ਪ੍ਰਸਿੱਧੀ ਹਾਸਲ ਕਰ ਲਈ ਹੈ ਅਤੇ ਕਈ ਜਨਤਕ ਹਸਤੀਆਂ ਨੇ ਇਸ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਭਾਰਤ ਵਿੱਚ ਆਪਣੇ ਅਸਲ ‘ਐਕਸ’ ਅਕਾਊਂਟ ’ਤੇ ਪਾਬੰਦੀ ਲੱਗਣ ਤੋਂ ਬਾਅਦ, ਅਭੀਜੀਤ ਦਿਪਕੇ ਨੇ ‘ਕਾਕਰੋਚ ਮਰਤਾ ਨਹੀਂ’ ਟੈਗਲਾਈਨ ਦੇ ਨਾਲ ਵਾਪਸੀ ਕੀਤੀ ਸੀ। ‘ਕਾਕਰੋਚ ਜਨਤਾ ਪਾਰਟੀ’ (CJP) ਨੇ ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਅਭਿਜੀਤ ਦਿਪਕੇ ਮਹਾਰਾਸ਼ਟਰ ਦੇ ਸੰਭਾਜੀ ਨਗਰ ਦੇ ਰਹਿਣ ਵਾਲੇ ਡਿਜੀਟਲ ਮੀਡੀਆ ਸਟ੍ਰੈਟੇਜਿਸਟ ਹਨ। ਰਿਪੋਰਟਾਂ ਮੁਤਾਬਕ ਅਭਿਜੀਤ ਨੇ ਪੁਣੇ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿੱਚ ਪਬਲਿਕ ਰਿਲੇਸ਼ਨਜ਼ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment