ਨਵੀ ਦਿਲੀ : ਮਹਿੰਗਾਈ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਜਿੱਥੇ ਹਰ ਕੋਈ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਚਿੰਤਤ ਹੈ, ਉੱਥੇ ਹੀ ਸੀਐਨਜੀ ਵੀ ਆਮ ਆਦਮੀ ਦੀ ਜੇਬ ਖਾਲੀ ਕਰ ਰਹੀ ਹੈ। ਸੀਐਨਜੀ ਦੀਆਂ ਕੀਮਤਾਂ ਇੱਕ ਵਾਰ ਫਿਰ ਵਧ ਗਈਆਂ ਹਨ।
ਪੈਟਰੋਲ-ਡੀਜ਼ਲ ਤੋਂ ਬਾਅਦ ਅੱਜ ਇੱਕ ਵਾਰ ਫਿਰ ਸੀ.ਐਨ.ਜੀ. ਮਹਿੰਗੀ ਹੋ ਗਈ ਹੈ। ਇਸ ਵਾਰ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਅੱਜ 26 ਮਈ, ਮੰਗਲਵਾਰ ਸਵੇਰੇ 6 ਵਜੇ ਤੋਂ CNG ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।
ਰਾਜਧਾਨੀ ਦਿੱਲੀ ਵਿੱਚ ਸੀ.ਐਨ.ਜੀ. ਦੀ ਕੀਮਤ 81.09 ਰੁਪਏ ਤੋਂ ਵਧ ਕੇ ਹੁਣ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਨੋਇਡਾ ਅਤੇ ਗਾਜ਼ੀਆਬਾਦ ਵਿੱਚ CNG ਦੇ ਦਾਮ 89.70 ਰੁਪਏ ਤੋਂ ਵਧ ਕੇ 91.70 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਇੱਥੇ ਸੀਐਨਜੀ ਦੀ ਕੀਮਤ 86.12 ਰੁਪਏ ਤੋਂ ਵਧ ਕੇ 88.12 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੀ.ਐਨ.ਜੀ. ਕਰੀਬ 2 ਰੁਪਏ ਪ੍ਰਤੀ ਕਿਲੋ ਤੱਕ ਮਹਿੰਗੀ ਹੋ ਗਈ ਹੈ।
ਇਸ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ਵਿੱਚ CNG ਨਾਲ ਚੱਲਣ ਵਾਲੀਆਂ ਗੱਡੀਆਂ ਦਾ ਖ਼ਰਚਾ ਵਧ ਗਿਆ ਹੈ।ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਟੋ ਅਤੇ ਕੈਬ ਦਾ ਕਿਰਾਇਆ ਥੋੜ੍ਹਾ ਮਹਿੰਗਾ ਹੋ ਸਕਦਾ ਹੈ, ਕਿਉਂਕਿ ਮੁੰਬਈ ਵਿੱਚ ਆਟੋ ਚਾਲਕ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਕੈਬ ਚਾਲਕ ਕਿਰਾਇਆ ਵਧਾਉਣ ਦੀ ਮੰਗ ਕਰ ਚੁੱਕੇ ਹਨ।
ਦੱਸ ਦਈਏ ਕਿ ਅੱਜ 26 ਮਈ ਨੂੰ 2 ਰੁਪਏ ਦੇ ਵਾਧੇ ਤੋਂ ਪਹਿਲਾਂ ਵੀ 23 ਮਈ, ਸ਼ਨੀਵਾਰ ਵਾਲੇ ਦਿਨ ਸੀ.ਐਨ.ਜੀ. ਦੇ ਰੇਟ 1 ਰੁਪਏ ਪ੍ਰਤੀ ਕਿਲੋ ਵਧੇ ਸਨ। ਪਹਿਲਾਂ CNG ਦਾ ਰੇਟ 80.09 ਰੁਪਏ ਸੀ ਜੋ (ਉਦੋਂ) ਵਧ ਕੇ 81.09 ਰੁਪਏ ਹੋ ਗਿਆ ਸੀ। ਦੱਸ ਦੇਈਏ ਕਿ ਮਈ ਮਹੀਨੇ ਵਿੱਚ ਹੁਣ ਤੱਕ ਚਾਰ ਵਾਰ ਸੀ.ਐਨ.ਜੀ. ਦੀਆਂ ਕੀਮਤਾਂ ਵਧ ਚੁੱਕੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

