ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪ੍ਰਸਿੱਧੀ ਦਾ ਨਵਾਂ ਰਿਕਾਰਡ ਕਾਇਮ ਕਰਦੇ ਹੋਏ 25 ਮਿਲੀਅਨ ਫਾਲੋਅਰਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਦਸ ਦਈਏ ਕਿ ਯੋਗੀ ਦੀ ਲੋਕਪ੍ਰਿਅਤਾ ਬਹੁਤ ਵਧ ਗਈ ਹੈ। ਸੋਸ਼ਲ ਮੀਡੀਆ ‘ਤੇ ਫਾਲੋਅਰਜ਼ ਦੇ ਮਾਮਲੇ ‘ਚ ਕਈ ਰਾਜਨੇਤਾ ਅਤੇ ਮਸ਼ਹੂਰ ਹਸਤੀਆਂ ਅਜੇ ਇਸ ਮੁਕਾਮ ‘ਤੇ ਨਹੀਂ ਪਹੁੰਚੀਆਂ ਹਨ। ਉਹ ਟਵਿੱਟਰ ‘ਤੇ ਇਸ ਨੰਬਰ ਨੂੰ ਪਾਰ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਵੀ ਹਨ। ਯੋਗੀ ਨੇ ਅੱਠ ਸਾਲਾਂ ਵਿੱਚ ਇਹ ਅੰਕੜਾ ਹਾਸਿਲ ਕੀਤਾ ਹੈ। ਦਸ ਦਈਏ ਕਿ ਉਨ੍ਹਾਂ ਨੇ ਸਤੰਬਰ 2015 ਵਿੱਚ ਟਵਿੱਟਰ ‘ਤੇ ਆਪਣਾ ਅਧਿਕਾਰਤ ਹੈਂਡਲ ਸ਼ੁਰੂ ਕੀਤਾ ਸੀ।
2017 ਵਿੱਚ ਉੱਤਰ ਪ੍ਰਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ,ਉਨ੍ਹਾਂ ਨੇ ਰਾਜ ਵਿੱਚ ਵਿਕਾਸ ਅਤੇ ਚੰਗੇ ਸ਼ਾਸਨ ਦੇ ਨਾਲ-ਨਾਲ ਕਾਨੂੰਨ ਅਤੇ ਵਿਵਸਥਾ ਵਿੱਚ ਜਿਸ ਤਰ੍ਹਾਂ ਵਿਆਪਕ ਸੁਧਾਰ ਕੀਤੇ, ਉਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਗੁਣਾਤਮਕ ਵਾਧਾ ਹੋਇਆ ਹੈ। ਟਵਿੱਟਰ ‘ਤੇ 25 ਮਿਲੀਅਨ ਫਾਲੋਅਰਜ਼ ਦੇ ਨਾਲ, ਯੋਗੀ ਉਸ ਕਲੱਬ ਦਾ ਹਿੱਸਾ ਬਣ ਗਏ ਹਨ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਦਿੱਗਜ ਨੇਤਾ ਸ਼ਾਮਿਲ ਹਨ। ਮੁੱਖ ਮੰਤਰੀ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ‘ਤੇ ਸਰਗਰਮ ਹਨ। ਕੂ ਐਪ ‘ਤੇ ਵੀ ਉਨ੍ਹਾਂ ਦੇ ਵੱਡੀ ਗਿਣਤੀ ‘ਚ ਫਾਲੋਅਰਜ਼ ਹਨ।
ਜ਼ਿਕਰਯੋਗ ਹੈ ਕਿ ਯੋਗੀ ਆਦਿਤਿਆਨਾਥ ਨੇ ਆਪਣੇ ਪਹਿਲੇ ਕਾਰਜਕਾਲ ‘ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਹੀ ਸੂਬੇ ‘ਚ ਅਪਰਾਧ ਅਤੇ ਅਪਰਾਧੀਆਂ ਦੇ ਖਿਲਾਫ ਆਪਣੇ ਇਰਾਦੇ ਪ੍ਰਗਟ ਕੀਤੇ ਸਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਜ਼ੀਰੋ ਟਾਲਰੈਂਸ ਨੀਤੀ ‘ਤੇ ਕੰਮ ਕੀਤਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.