ਸ਼ਾਨਨ ਪਾਵਰ ਪ੍ਰਾਜੈਕਟ ਨੂੰ ਲੈ ਕੇ ਸੀਐਮ ਸੁੱਖੂ ਦਾ ਭਗਵੰਤ ਮਾਨ ਨੂੰ ਪੱਤਰ

Prabhjot Kaur
2 Min Read

ਸ਼ਿਮਲਾ: ਹਿਮਾਚਲ ਸਰਕਾਰ ਨੇ ਪੰਜਾਬ ਨੂੰ ਸ਼ਾਨਨ ਪਾਵਰ ਪ੍ਰਾਜੈਕਟ ਤੋਂ ਵੱਖ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਫ ਕੀਤਾ ਹੈ ਕਿ ਇਸ ਪ੍ਰਾਜੈਕਟ ਦੀ ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪੱਖ ‘ਚ ਇਸ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਲੀਜ਼ ਦੀ ਮਿਆਦ ਖਤਮ ਹੁੰਦੇ ਹੀ ਹਿਮਾਚਲ ਦੇ ਇੰਜੀਨੀਅਰ ਪ੍ਰਾਜੈਕਟ ਦਾ ਕੰਮ ਸੰਭਾਲ ਲੈਣਗੇ। ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼ ਦੀ ਮਿਆਦ 2 ਮਾਰਚ, 2024 ਨੂੰ ਖਤਮ ਹੋ ਰਹੀ ਹੈ। ਰਾਜ ਸਰਕਾਰ ਨੇ ਇਸ ਲੀਜ਼ ਨੂੰ ਨਵਿਆਉਣ ਜਾਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਹਿਮਾਚਲ ਦੇ ਮੁੱਖ ਮੰਤਰੀ ਨੇ ਪੰਜਾਬ ਪੁਨਰਗਠਨ ਐਕਟ ਦਾ ਵੀ ਹਵਾਲਾ ਦਿੱਤਾ ਹੈ।

ਅੰਗਰੇਜ਼ਾਂ ਦੇ ਰਾਜ ਦੌਰਾਨ ਮੰਡੀ ਦੇ ਤਤਕਾਲੀ ਰਾਜਾ ਜੋਗਿੰਦਰ ਸਿੰਘ ਨੇ ਬਿਜਲੀ ਉਤਪਾਦਨ ਲਈ 3 ਮਾਰਚ 1925 ਨੂੰ ਪੰਜਾਬ ਨੂੰ ਸ਼ਾਨਨ ਪ੍ਰਾਜੈਕਟ 99 ਸਾਲਾਂ ਲਈ ਲੀਜ਼ ‘ਤੇ ਦਿੱਤਾ ਸੀ। ਇਸ ਲੀਜ਼ ਦੀ ਮਿਆਦ 2 ਮਾਰਚ 2024 ਨੂੰ ਖਤਮ ਹੋ ਰਹੀ ਹੈ। ਵਰਤਮਾਨ ਵਿੱਚ ਪਾਵਰਕਾਮ ਅਧੀਨ ਇਹ ਪ੍ਰੋਜੈਕਟ 110 ਮੈਗਾਵਾਟ ਪਣ ਬਿਜਲੀ ਪੈਦਾ ਕਰਦਾ ਹੈ, ਜੋ ਕਿ ਪੰਜਾਬ ਲਈ ਬਹੁਤ ਸਸਤੀ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਇਹ ਪ੍ਰਾਜੈਕਟ ਹੁਣ ਖਸਤਾ ਹਾਲਤ ਵਿੱਚ ਹੈ। ਪੰਜਾਬ ਸਰਕਾਰ ਨੇ ਇਸ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ, ਰੋਪਵੇਅ ਟਰਾਲੀ ਸਰਵਿਸ ਅਤੇ ਪ੍ਰਾਜੈਕਟ ਦੇ ਹੋਰ ਕੰਮਾਂ ਨੂੰ ਰੋਕ ਦਿੱਤਾ ਹੈ। ਅੰਗਰੇਜ਼ਾਂ ਨੇ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਕਾਰ ਭਾਰੀ ਮਸ਼ੀਨਰੀ ਨੂੰ ਸ਼ਾਨਨ ਕੰਪਲੈਕਸ ਤੱਕ ਪਹੁੰਚਾਉਣ ਲਈ ਇੱਕ ਤੰਗ ਗੇਜ ਰੇਲ ਲਾਈਨ ਵੀ ਵਿਛਾਈ ਸੀ, ਜੋ ਅੱਜ ਇੱਕ ਸੈਰ ਸਪਾਟਾ ਥਾਂ ਬਣ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment