ਪਾਕਿਸਤਾਨ: ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਦੇਖੋ ਲੋਕਾਂ ਨੇ ਕਿੰਝ ਉਡਾਇਆ ਮਜ਼ਾਕ

TeamGlobalPunjab
2 Min Read

ਕਰਾਚੀ : ਪਾਕਿਸਤਾਨ ਵਿੱਚ ਸਿੰਧ ਸੂਬੇ ਦੇ ਮੁੱਖ ਮੰਤਰੀ ਨੂੰ ਹੋਲੀ ਅਤੇ ਦੀਵਾਲੀ ਵਿੱਚ ਫਰਕ ਤੱਕ ਨਹੀਂ ਪਤਾ ਹੈ! ਇਹ ਗੱਲ ਅਸੀਂ ਨਹੀਂ ਕਹਿ ਰਹੇ ਉਨ੍ਹਾਂ ਦੇ ਦਫਤਰ ਵਲੋਂ ਦੀਵਾਲੀ ਦੇ ਦਿਨ ਹੋਲੀ ਦੀਆਂ ਸ਼ੁਭਕਾਮਨਾਵਾਂ ਟਵੀਟ ਕੀਤੀਆਂ ਗਈਆਂ, ਜਿਸ ਤੋਂ ਬਾਅਦ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।

ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਟਵਿੱਟਰ ਅਕਾਊਂਟ ਤੋਂ ਹੋਲੀ ਦੀ ਵਧਾਈ ਵਾਲੀ ਪੋਸਟ ਕੀਤੀ ਗਈ ਸੀ, ਜਿਸ ਦਾ ਹੁਣ ਸਕਰੀਨ ਸ਼ਾਰਟ ਵਾਇਰਲ ਹੋ ਰਿਹਾ ਹੈ ਪਰ ਮੁੱਖ ਮੰਤਰੀ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ ਸੀ। ਇਸ ਪੋਸਟ ‘ਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਦੀ ਤਸਵੀਰ ਦਿਖਾਈ ਦੇ ਰਹੀ ਸੀ ਅਤੇ ਇਸ ‘ਤੇ ਹੋਲੀ ਦੀਆਂ ਵਧਾਈਆਂ ਲਿਖੀਆਂ ਹੋਈਆਂ ਸਨ। ਇਸ ਤੋਂ ਬਾਅਦ ਸਿੰਧ ਦੇ ਸੀਐਮ ਟਵਿੱਟਰ ‘ਤੇ ਬੁਰੀ ਤਰ੍ਹਾਂ ਟਰੋਲ ਹੋਣ ਲੱਗੇ।

ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੇ ਇਸ ਪੋਸਟ ਦਾ ਸਕ੍ਰੀਨਸ਼ਾਟ ਲੈ ਕੇ ਟਵੀਟ ਕੀਤਾ ਤੇ ਲਿਖਿਆ ”ਪਾਕਿਸਤਾਨ ਵਿਚ ਸਿੰਧ ਸੂਬੇ ਵਿਚ ਸਭ ਤੋਂ ਵੱਧ ਹਿੰਦੂ ਰਹਿੰਦੇ ਹਨ। ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਹਿੰਦੂ ਬਹੁਗਿਣਤੀ ਵਿਚ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿੰਧ ਦੇ ਸੀਐਮ ਹਾਊਸ ਦੇ ਸਟਾਫ ਨੂੰ ਦੀਵਾਲੀ ਅਤੇ ਹੋਲੀ ਵਿਚ ਫਰਕ ਨਹੀਂ ਪਤਾ।

- Advertisement -

Share this Article
Leave a comment