CM ਮਾਨ ਫਿਰੋਜ਼ਪੁਰ ‘ਚ ਲਹਿਰਾਉਣਗੇ ਤਿਰੰਗਾ, ਸਰਕਾਰ ਨੇ ਮੁੱਖ ਮਹਿਮਾਨਾਂ ਦੀ ਲਿਸਟ ਕੀਤੀ ਜਾਰੀ

Global Team
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ 15 ਅਗਸਤ ਯਾਨੀ ਆਜ਼ਾਦੀ ਦਿਹਾੜਾ 2026 ਦੇ ਜ਼ਿਲ੍ਹਾ ਅਤੇ ਰਾਜ ਪੱਧਰੀ ਪ੍ਰੋਗਰਾਮਾਂ ਲਈ ਮੁੱਖ ਮਹਿਮਾਨਾਂ ਦੀ ਅਧਿਕਾਰਿਤ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ, ਰਾਜ ਪੱਧਰੀ ਆਜ਼ਾਦੀ ਦਿਹਾੜਾ ਸਮਾਰੋਹ ਫਿਰੋਜ਼ਪੁਰ ਵਿੱਚ ਹੋਵੇਗਾ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ।

ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰੂਪਨਗਰ ਵਿੱਚ, ਜਦੋਂਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਤਰਨਤਾਰਨ ਵਿੱਚ ਤਿਰੰਗਾ ਲਹਿਰਾਉਣਗੇ।

ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਕੌਣ ਲਹਿਰਾਏਗਾ ਝੰਡਾ?

ਅਮਨ ਅਰੋੜਾ – ਅੰਮ੍ਰਿਤਸਰ
ਡਾ. ਬਲਜੀਤ ਕੌਰ – ਗੁਰਦਾਸਪੁਰ
ਡਾ. ਬਲਬੀਰ ਸਿੰਘ – ਮਲੇਰਕੋਟਲਾ
ਹਰਪਾਲ ਸਿੰਘ ਚੀਮਾ – ਲੁਧਿਆਣਾ
ਲਾਲ ਚੰਦ ਕਟਾਰੂਚੱਕ – ਫਾਜ਼ਿਲਕਾ
ਹਰਜੋਤ ਸਿੰਘ ਬੈਂਸ – ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
ਹਰਭਜਨ ਸਿੰਘ ਈਟੀਓ – ਐਸ.ਏ.ਐਸ. ਨਗਰ (ਮੋਹਾਲੀ)
ਗੁਰਮੀਤ ਸਿੰਘ ਖੁੱਡੀਆ – ਪਟਿਆਲਾ
ਡਾ. ਰਵਜੋਤ ਸਿੰਘ – ਹੁਸ਼ਿਆਰਪੁਰ
ਬਰਿੰਦਰ ਕੁਮਾਰ ਗੋਇਲ – ਬਰਨਾਲਾ
ਹਰਦੀਪ ਸਿੰਘ ਮੁੰਡੀਆਂ – ਬਠਿੰਡਾ
ਤਰੁਨਪ੍ਰੀਤ ਸਿੰਘ ਸੋਂਦ – ਸੰਗਰੂਰ
ਮੋਹਿੰਦਰ ਭਗਤ – ਜਲੰਧਰ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment