CM ਮਾਨ ਨੇ ਜਨਤਾ ਨੂੰ ਬੁਲਾ ਲਿਆ ਪਰ ਪੂਰੇ ਇਲਾਕੇ ਨੂੰ ਬਦਲਿਆ ਪੁਲਿਸ ਛਾਉਣੀ ’ਚ: ਸੁਨੀਲ ਜਾਖੜ

Rajneet Kaur
2 Min Read

ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵੱਲੋਂ ਅੱਜ ਪੰਜਾਬ ਦੇ ਮੁੱਦਿਆਂ ‘ਤੇ ਲੁਧਿਆਣਾ ਵਿੱਚ ਡਿਬੇਟ ਕਰਵਾਈ ਜਾ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ CM ਮਾਨ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ  ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ। ਪਹਿਲੀ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਸੀ.ਐਮ ਮਾਨ ਸਰਕਾਰ ਸ਼ਹਿਰ ‘ਚ ਸ਼ਿਕੰਜਾ ਕੱਸਣ ਦੀ ਤਿਆਰੀ ‘ਚ ਹੈ।ਮਾਨ ਜੀ ਨੇ ਜਨਤਾ ਨੂੰ ਬੁਲਾ ਲਿਆ ਹੈ ਪਰ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ’ਚ ਬਦਲ ਦਿੱਤਾ ਹੈ। ਉੱਥੇ ਇੱਕ ਪੱਤਾ ਵੀ ਨਹੀਂ ਹਿੱਲਣ ਦਿੱਤਾ ਜਾ ਰਿਹਾ ਤਾਂ ਕੀ ਆਮ ਆਦਮੀ ਉੱਥੇ ਜਾਵੇਗਾ? ਸਿਆਸੀ ਪਾਰਟੀਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ‘ਤੇ ਲੱਗੀ ਹੈ। ਕੀ ਇਸ ਤਰ੍ਹਾਂ ਤੁਹਾਡੇ ਝੂਠਾਂ ‘ਤੇ ਪਰਦਾ ਪੈ ਜਾਵੇਗਾ?

ਉਨ੍ਹਾਂ ਕਿਹਾ ਕਿ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਬੰਦ ਆਡੀਟੋਰੀਅਮ ਵਿੱਚ ਹੋਣ ਵਾਲੀ ਇਹ ਬਹਿਸ ਕੈਮਰਿਆਂ ਤੱਕ ਹੀ ਰਹੇਗੀ। ਜਾਖੜ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਬਹਿਸ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਅਤੇ ਭਗਵੰਤ ਮਾਨ ਨੂੰ ਇਕ ਕਮਰੇ ‘ਚ ਬੰਦ ਕਰ ਦਿਓ, ਅਸੀਂ ਕਬੱਡੀ-ਕਬੱਡੀ ਖੇਡਾਂਗੇ ਅਤੇ ਜੋ ਜਿੱਤੇਗਾ ਉਹ ਦਰਵਾਜ਼ਾ ਖੋਲ੍ਹ ਕੇ ਸਹੀ-ਸਲਾਮਤ ਬਾਹਰ ਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment