‘ਹਿਮਾਚਲ ਦੀ ਧੀ ਕੰਗਨਾ ਨੇ ਕੀਤੀ ਆਵਾਜ਼ ਬੁਲੰਦ ਤਾਂ ਸ਼ਿਵ ਸੈਨਾ ਨੇ ਨੱਪਣ ਦੀ ਕੀਤੀ ਕੋਸ਼ਿਸ਼’

TeamGlobalPunjab
1 Min Read

ਸ਼ਿਮਲਾ: ਮੁੰਬਈ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੇ ਦਫ਼ਤਰ ਨੂੰ ਤੋੜਨ ਦੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਿਖੇਧੀ ਕੀਤੀ ਹੈ। ਇਸ ਸਬੰਧੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਸ਼ਿਵ ਸੈਨਾ ਦਾ ਗਠਨ ਜਿਸ ਮਕਸਦ ਲਈ ਹੋਇਆ ਸੀ, ਉਸ ਨੂੰ ਮਹਾਰਾਸ਼ਟਰ ਸਰਕਾਰ ਨੇ ਖਤਮ ਕਰ ਦਿੱਤਾ ਹੈ। ਜਦੋਂ ਤੋਂ ਸ਼ਿਵ ਸੈਨਾ ਦਾ ਕਾਂਗਰਸ ਨਾਲ ਗਠਜੋੜ ਹੋਇਆ ਹੈ ਇਨ੍ਹਾਂ ਦਾ ਵਜੂਦ ਹੀ ਖਤਮ ਹੋ ਚੁੱਕਿਆ ਹੈ। ਸ਼ਿਵ ਸੈਨਾ ਦੀ ਹਾਲਤ ਵੀ ਹੁਣ ਕਾਂਗਰਸ ਵਰਗੀ ਹੋਣ ਜਾ ਰਹੀ ਹੈ।

ਇਸ ਦੇ ਨਾਲ ਹੀ ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਦੀ ਧੀ ਕੰਗਨਾ ਰਨੌਤ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਪਰ ਸ਼ਿਵ ਸੈਨਾ ਨੇ ਉਸ ਨੂੰ ਨੱਪਣ ਦੀ ਕੋਸ਼ਿਸ਼ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਬਦਲੇ ਦੀ ਭਾਵਨਾ ਨਾਲ ਕੰਗਨਾ ਰਨੌਤ ਦੇ ਬਾਂਦਰਾ ਸਥਿਤ ਦਫਤਰ ਨੂੰ ਤੋੜਿਆ ਹੈ। ਸ਼ਿਵ ਸੈਨਾ ਦੀ ਬਦਲੇ ਦੀ ਭਾਵਨਾ ਬਹੁਤ ਹੀ ਮੰਦਭਾਗੀ ਹੈ।

ਅੱਜ ਯਾਨੀ ਬੁੱਧਵਾਰ ਸਵੇਰੇ 11 ਵਜੇ ਬਾਂਦਰਾਂ ‘ਚ ਕੰਗਨਾ ਰਨੌਤ ਦੇ ਦਫਤਰ ਨੂੰ ਬੀਐੱਮਸੀ ਵੱਲੋਂ ਤੋੜ ਦਿੱਤਾ ਗਿਆ। ਬੀਐੱਮਸੀ ਨੇ ਇਹ ਕਾਰਵਾਈ ਦਫ਼ਤਰ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਕੀਤੀ ਸੀ। ਹਾਲਾਂਕਿ ਬੰਬੇ ਹਾਈਕੋਰਟ ਨੇ ਬੀਐਮਸੀ ਦੀ ਇਸ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ।

Share this Article
Leave a comment