BIG NEWS : ਮੰਤਰੀਆਂ ਦੀ ਚੋਣ ਲਈ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਮੁੜ ਤੋਂ ਦਿੱਲੀ ਸੱਦਿਆ

TeamGlobalPunjab
1 Min Read

ਚੰਡੀਗੜ੍ਹ : ਸੂਬੇ ਦੀ ਵਜ਼ਾਰਤ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੰਥਨ ਕਰ ਰਹੇ ਹਨ।ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਇਕ ਵਾਰ ਫਿਰ ਦਿੱਲੀ ਸੱਦਿਆ ਹੈ। ਚੰਨੀ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੁੜ ਤੋਂ ਕੈਬਨਿਟ ਦੇ ਮੰਤਰੀਆਂ ਸਬੰਧੀ ਵਿਚਾਰ ਚਰਚਾ ਕਰਨਗੇ।

ਦੱਸ ਦਈਏ ਕਿ ਬੀਤੇ 20 ਘੰਟਿਆਂ ਵਿੱਚ ਮੁੱਖ ਮੰਤਰੀ ਦਾ ਇਹ ਦਿੱਲੀ ਲਈ ਦੂਜਾ ਗੇੜਾ ਹੈ। ਚੰਨੀ ਅੱਜ ਤੜਕੇ ਹੀ ਦਿੱਲੀ ਤੋਂ ਪੰਜਾਬ ਪਰਤੇ ਸਨ, ਪਰ ਹੁਣ ਇੱਕ ਵਾਰ ਮੁੜ ਤੋਂ ਦਿੱਲੀ ਸੱਦੇ ਜਾਣ ਤੋਂ ਬਾਅਦ ਸਾਫ਼ ਹੈ ਕਿ ਮੰਤਰੀ ਮੰਡਲ ਲਈ ਪਹਿਲਾਂ ਤੋਂ ਤਿਆਰ ਕੀਤੀ ਲਿਸਟ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਚੰਨੀ ਕੈਬਨਿਟ ਸੰਬੰਧੀ ਚਰਚਾ ਕਰਨ ਲਈ ਬੀਤੀ ਸ਼ਾਮ ਵੀ ਦਿੱਲੀ ਗਏ ਸਨ। ਜਿੱਥੇ ਉਹਨਾਂ ਹਰੀਸ਼ ਰਾਵਤ, ਕੇ ਸੀ ਵੇਣੂਗੋਪਾਲ ਅਤੇ ਰਾਹੁਲ ਗਾਂਧੀ ਨਾਲ ਲੰਮੀ ਚਰਚਾ ਕੀਤੀ ਸੀ।

ਖ਼ਬਰ ਸਵੇਰੇ ਇਹ ਵੀ ਸੀ ਕਿ ਮੰਤਰੀ ਮੰਡਲ ਲਈ ਲਿਸਟ ਫਾਈਨਲ ਹੋ ਚੁੱਕੀ ਹੈ । ਪਰ ਹੁਣ ਬਿਲਕੁਲ ਆਖ਼ਰੀ ਮੌਕੇ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਵਿੱਚ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਇਸੇ ਲਈ ਮੁੱਖ ਮੰਤਰੀ ਚੰਨੀ ਦਿੱਲੀ ਗਏ ਹਨ। ਮੁੱਖ ਮੰਤਰੀ ਨਾਲ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਗਏ ਹਨ।

- Advertisement -

Share this Article
Leave a comment