ਚੰਡੀਗੜ੍ਹ : ਲੌਕ ਡਾਉਣ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਨਵੀਂ ਮੁਹਿੰਮ ਵਿੱਢੀ ਗਈ ਹੈ । ਇਸ ਮੁਹਿੰਮ ਤਹਿਤ ਉਨ੍ਹਾਂ ਵਲੋਂ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸੁਝਾਅ ਦਿਤੇ ਜਾਂਦੇ ਹਨ । ਇਸ ਲਾਈਵ ਬੈਠਕ ਦੇ ਤੀਜੇ ਪੜਾਅ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਲ ਇਕ ਵਾਰ ਫਿਰ ਲਾਈਵ ਹੋਣ ਜਾ ਰਹੇ ਹਨ । ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦਿੱਤੀ ਹੈ ।
https://m.facebook.com/story.php?story_fbid=3197570200295290&id=189701787748828
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਲਿਖਿਆ ਕਿ, “#AskCaptain ਦੇ ਅਗਲੇ ਪੜਾਅ ਵਿੱਚ ਮੈਂ ਇਸ ਸ਼ਨੀਵਾਰ ਫੇਰ ਤੁਹਾਡੇ ਨਾਲ ਲਾਈਵ ਹੋ ਕੇ ਗੱਲਬਾਤ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਸਵਾਲ ਤੇ ਸੁਝਾਅ ਮੈਨੂੰ ਭੇਜੋ ਤਾਂ ਜੋ ਅਸੀਂ ਇੱਕ ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਆਪਣੇ ਵਿਚਾਰ ਸਾਂਝੇ ਕਰ ਸਕੀਏ। ਮੈਨੂੰ ਤੁਹਾਡੇ ਸਾਰਿਆਂ ਨਾਲ ਲਾਈਵ ਸੈਸ਼ਨ ਦੌਰਾਨ ਗੱਲਬਾਤ ਕਰਨ ਤੇ ਤੁਹਾਡੇ ਸਵਾਲਾਂ, ਸੁਝਾਵਾਂ ਦਾ ਇੰਤਜ਼ਾਰ ਰਹੇਗਾ।”