Home / ਜੀਵਨ ਢੰਗ / ਲੌਂਗ ਸਿਰਫ਼ ਮਸਾਲਾ ਨਹੀਂ, ਵਰਤਿਆ ਜਾ ਸਕਦੈ ਦਵਾਈ ਦੇ ਰੂਪ ‘ਚ

ਲੌਂਗ ਸਿਰਫ਼ ਮਸਾਲਾ ਨਹੀਂ, ਵਰਤਿਆ ਜਾ ਸਕਦੈ ਦਵਾਈ ਦੇ ਰੂਪ ‘ਚ

ਨਿਊਜ਼ ਡੈਸਕ:- ਲੌਂਗ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਇੱਕ ਭਾਰਤੀ ਮਸਾਲਾ ਹੈ, ਜੋ ਨਾ ਸਿਰਫ਼ ਕਿਸੇ ਡਿਸ਼ ਦਾ ਸੁਆਦ ਵਧਾਉਂਦਾ ਹੈ, ਸਗੋਂ ਉਸ ਦੀ ਪੌਸ਼ਟਿਕਤਾ ਵੀ ਵਧਾਉਂਦਾ ਹੈ। ਲੌਂਗ ਆਯੁਰਵੇਦ ’ਚ ਆਪਣੇ ਔਸ਼ਧੀ ਵਾਲੇ ਗੁਣਾਂ ਲਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ

ਨਿਯਮਤ ਤੌਰ ’ਤੇ ਇਸ ਦੀ ਵਰਤੋਂ ਕਰਨ ਨਾਲ  ਪੇਟ ਦੀਆਂ ਬਿਮਾਰੀਆਂ ਦੇ ਨਾਲ-ਨਾਲ ਦੰਦਾਂ ਤੇ ਗਲ਼ੇ ਦੇ ਦਰਦ ‘ਚ ਵੀ ਰਾਹਤ ਮਿਲਦੀ ਹੈ। ਇਸ ‘ਚ ਵਿਟਾਮਿਨ ਈ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਏ, ਥਿਆਮਿਨ, ਵਿਟਾਮਿਨ ਡੀ, ਓਮੇਗਾ 3 ਫ਼ੈਟੀ ਐਸਿਡ ਦੇ ਨਾਲ-ਨਾਲ ਹੋਰ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ।

ਰਾਤੀਂ ਲੌਂਗ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ੀ, ਦਸਤ ਰੋਗ, ਐਸੀਡਿਟੀ ਦੂਰ ਕਰਨ ‘ਚ ਮਦਦ ਮਿਲ ਸਕਦੀ ਹੈ। ਇਸ ਨਾਲ ਹਾਜ਼ਮੇ ‘ਚ ਵੀ ਸੁਧਾਰ ਹੁੰਦਾ ਹੈ।

ਗਰਮ ਪਾਣੀ ਨਾਲ ਲੌਂਗ ਦਾ ਸੇਵਨ ਦੰਦ ਦਰਦ ਨੂੰ ਦੂਰ ਕਰਨ ‘ਚ ਮਦਦ ਕਰ ਸਕਦਾ ਹੈ। ਲੌਂਗ ਗਲੇ ’ਚ ਖ਼ਰਾਸ਼ ਤੇ ਦਰਦ ਤੋਂ ਰਾਹਤ ਦਿਵਾਉਣ ’ਚ ਵੀ ਮਦਦ ਕਰ ਸਕਦਾ ਹੈ।

ਹੱਥ ਤੇ ਪੈਰ ਕੰਬਣ ਦੀ ਸਮੱਸਿਆ ਤੋਂ ਪੀੜਤ ਲੋਕ ਇਸ ਸਮੱਸਿਆ ਤੋਂ ਰਾਹਤ ਹਾਸਲ ਕਰਨ ਲਈ ਸੌਣ ਤੋਂ ਪਹਿਲਾਂ 1 ਜਾਂ 2 ਲੌਂਗ ਖਾ ਸਕਦੇ ਹਨ।

Check Also

ਕੌਫੀ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ‘ਚ ਕਰਦੀ ਹੈ ਮਦਦ

ਨਿਊਜ਼ ਡੈਸਕ: ਕੀ ਤੁਸੀਂ ਜਾਣਦੇ ਹੋ ਕਿ ਕੌਫੀ ਨਾਲ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ …

Leave a Reply

Your email address will not be published.