ਟੋਕਿਓ ਓਲੰਪਿਕ ਖੇਡਾਂ ਹੋਈਆਂ ਸੰਪੰਨ, ਸਮਾਪਤੀ ਸਮਾਗਮ ਵੀ ਰਿਹਾ ਸ਼ਾਨਦਾਰ

TeamGlobalPunjab
4 Min Read

ਟੋਕਿਓ : ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਟੋਕਿਓ ਓਲੰਪਿਕ ਗੇਮਜ਼ ਸਫ਼ਲਤਾਪੂਰਵਕ ਸੰਪੰਨ ਹੋਏ। 23 ਜੁਲਾਈ ਨੂੰ ਸ਼ੁਰੂ ਹੋਇਆ ਖੇਡਾਂ ਦਾ ਇਹ ਮਹਾਕੁੰਭ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

 

ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 2020 ਟੋਕੀਓ ਓਲੰਪਿਕਸ ਦੀ ਸਮਾਪਤੀ ਦਾ ਰਸਮੀ ਐਲਾਨ ਕੀਤਾ ।

- Advertisement -

ਹੁਣ ਅਗਲੀਆਂ ਓਲੰਪਿਕ ਖੇਡਾਂ 2024 ਵਿੱਚ ਪੈਰਿਸ ‘ਚ ਹੋਣਗੀਆਂ।

 

- Advertisement -

ਇਸ ਵਾਰ ਤਕਰੀਬਨ 11,000 ਅਥਲੀਟਾਂ ਨੇ ਟੋਕੀਓ ਓਲੰਪਿਕ ਦੌਰਾਨ 339 ਮੁਕਾਬਲਿਆਂ ਵਿੱਚ ਹਿੱਸਾ ਲਿਆ।

 

ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਬਜਰੰਗ ਪੁਨੀਆ ਸਨ।

 

ਭਾਰਤੀ ਖਿਡਾਰੀਆਂ ਨੇ ਕੀਤਾ ਹੁਣ ਤੱਕ ਦਾ ਬਹਿਤਰੀਨ ਪ੍ਰਦਰਸ਼ਨ

ਭਾਰਤ ਟੋਕਿਓ ਓਲੰਪਿਕ ਵਿੱਚ 7 ​​ਮੈਡਲਾਂ ਨਾਲ 48ਵੇਂ ਸਥਾਨ ‘ਤੇ ਰਿਹਾ, ਜੋ ਕਿ ਓਲੰਪਿਕ ਇਤਿਹਾਸ ਵਿੱਚ ਇਸਦਾ ਸਰਬੋਤਮ ਪ੍ਰਦਰਸ਼ਨ ਹੈ।

ਭਾਰਤ ਲਈ ਜੈਵਲਿਨ ਥ੍ਰੋ ਵਿੱਚ ਨੀਰਜ ਚੋਪੜਾ ਨੇ ਸੋਨ, ਵੇਟਲਿਫਟਰ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਦਹੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜਦਕਿ ਸ਼ਟਲਰ ਪੀਵੀ ਸਿੰਧੂ, ਪਹਿਲਵਾਨ ਬਜਰੰਗ ਪੁਨੀਆ, ਮੁੱਕੇਬਾਜ਼ ਲੋਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

ਸਮਾਪਤੀ ਸਮਾਰੋਹ ਦੇ ਆਰੰਭ ‘ਚ ਹੋਈ ਆਤਿਸ਼ਬਾਜ਼ੀ

ਸਮਾਪਤੀ ਸਮਾਰੋਹ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਇਸ ਤੋਂ ਬਾਅਦ ਮੇਜ਼ਬਾਨ ਜਾਪਾਨ ਦਾ ਝੰਡਾ ਸਟੇਜ ‘ਤੇ ਲਿਆਂਦਾ ਗਿਆ।

 

 

ਇਸ ਤੋਂ ਬਾਅਦ ਸਾਰੇ ਦੇਸ਼ਾਂ ਦੇ ਝੰਡੇ ਸਟੇਡੀਅਮ ਵਿੱਚ ਇੱਕ ਚੱਕਰ ਵਿੱਚ ਦਿਖਾਈ ਦਿੱਤੇ। ਹੌਲੀ-ਹੌਲੀ ਅਥਲੀਟ ਵੀ ਸਟੇਡੀਅਮ ਵਿੱਚ ਆਉਣ ਲੱਗ ਪਏ।

ਇਹ ਇੱਕ ਸ਼ਾਨਦਾਰ ਦ੍ਰਿਸ਼ ਸੀ, ਨਾ ਸਿਰਫ ਭਾਰਤੀਆਂ ਲਈ, ਬਲਕਿ ਇਸਨੇ ਵਿਸ਼ਵ ਦੇ ਸਾਰੇ ਲੋਕਾਂ ਦਾ ਦਿਲ ਜਿੱਤਿਆ । ਜਿਨ੍ਹਾਂ ਖਿਡਾਰੀਆਂ ਦੇ ਮੁਕਾਬਲੇ ਅੱਜ ਆਯੋਜਿਤ ਕੀਤੇ ਗਏ, ਉਨ੍ਹਾਂ ਨੂੰ ਮੈਡਲ ਵੀ ਦਿੱਤੇ ਗਏ।

 

ਆਈਫਲ ਟਾਵਰ ‘ਤੇ ਓਲੰਪਿਕ ਝੰਡਾ ਲਹਿਰਾਇਆ ਗਿਆ

ਸਮਾਪਤੀ ਸਮਾਰੋਹ ਵਿੱਚ, ਟੋਕੀਓ ਦੇ ਰਾਜਪਾਲ ਯੁਰਿਕੋ ਕੋਇਕੇ ਅਤੇ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਪੈਰਿਸ ਦੀ ਮੇਅਰ ਏਨੀ ਹਿਡਾਲਗੋ ਨੂੰ ਓਲੰਪਿਕ ਝੰਡਾ ਸੌਂਪਿਆ। ਅਗਲੀਆਂ ਓਲੰਪਿਕ ਖੇਡਾਂ 2024 ਵਿੱਚ ਪੈਰਿਸ ਵਿੱਚ ਹੋਣੀਆਂ ਹਨ। ਇਸ ਦੌਰਾਨ ਆਈਫਲ  ਟਾਵਰ ‘ਤੇ ਓਲੰਪਿਕ ਝੰਡਾ ਵੀ ਲਹਿਰਾਇਆ ਗਿਆ।

ਫਰਾਂਸ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ

ਸਮਾਪਤੀ ਸਮਾਰੋਹ ਵਿੱਚ ਫਰਾਂਸੀਸੀ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਤੋਂ ਬਾਅਦ ਸਟੇਡੀਅਮ ਵਿੱਚ ਫਰਾਂਸ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

 

ਇਸ ਤੋਂ ਬਾਅਦ ਪੈਰਿਸ ਓਲੰਪਿਕ 2024 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਇਸ ਦੇ ਨਾਲ, ਅਥਲੀਟ ਆਗਾਮੀ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦੇਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਵੀਡੀਓ ਰਾਹੀਂ ਸਾਰਿਆਂ ਨੂੰ ਅਗਲੀਆਂ ਓਲੰਪਿਕਸ ਲਈ ਵਧਾਈਆਂ ਦਿੱਤੀਆਂ।

ਬਜਰੰਗ ਪੁਨੀਆ ਨੇ ਕੀਤੀ ਭਾਰਤੀ ਦਲ ਦੀ ਅਗਵਾਈ

ਸਮਾਪਤੀ ਸਮਾਰੋਹ ਵਿੱਚ ਬਜਰੰਗ ਪੁਨੀਆ ਨੇ ਭਾਰਤੀ ਦਲ ਦੀ ਅਗਵਾਈ ਕੀਤੀ।

 

ਬਜਰੰਗ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਜਦੋਂ ਉਦਘਾਟਨੀ ਸਮਾਰੋਹ ਹੁੰਦਾ ਹੈ ਤਾਂ ਸਾਰੇ ਅਥਲੀਟ ਆਪਣੇ ਝੰਡੇ ਲੈ ਕੇ ਤੁਰਦੇ ਹਨ । ਪਰ ਸਮਾਪਤੀ ਸਮਾਰੋਹ ਵਿੱਚ, ਸਾਰੇ ਦੇਸ਼ਾਂ ਦੀਆਂ ਸਰਹੱਦਾਂ ਖਤਮ ਹੋ ਜਾਂਦੀਆਂ ਹਨ ।

ਸਮਾਪਤੀ ਸਮਾਰੋਹ ਵਿੱਚ ਦੁਨੀਆ ਭਰ ਦੇ ਅਥਲੀਟ ਇਕੱਠੇ ਮਿਲ ਕੇ ਚੱਲਦੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਟੋਕਿਓ ਓਲੰਪਿਕ ਖੇਡਾਂ ਤੈਅ ਸਮੇਂ ਤੋਂ ਇੱਕ ਸਾਲ ਦੇਰੀ ਨਾਲ ਕਰਵਾਈਆਂ ਗਈਆਂ। ਕਰੀਬ ਦੋ ਹਫ਼ਤੇ ਤੱਕ ਚੱਲੀਆਂ ਇਨ੍ਹਾਂ ਖੇਡਾਂ ਦੌਰਾਨ ਸਖ਼ਤ ਪਾਬੰਦੀਆਂ ਲਾਗੂ ਰਹੀਆਂ। ਕੋਰੋਨਾ ਕਾਰਨ ਖੇਡ ਮੈਦਾਨਾਂ ਵਿੱਚ ਦਰਸ਼ਕਾਂ ਨੂੰ ਬੈਠਣ ਦੀ ਆਗਿਆ ਨਹੀਂ ਸੀ। ਹੁਣ ਅਗਲੀਆਂ ਓਲੰਪਿਕ ਖੇਡਾਂ ਪੇਰਿਸ (ਫਰਾਂਸ) ਵਿਖੇ 26 ਜੁਲਾਈ 2024 ਨੂੰ ਹੋਣਗੀਆਂ।

 

ਅਲਵਿਦਾ ਟੋਕਿਓ ! ਹੁਣ ਪੈਰਿਸ ‘ਚ ਹੋਵੇਗੀ ਮੁਲਾਕਾਤ ।

(ਵਿਵੇਕ ਸ਼ਰਮਾ)

Share this Article
Leave a comment