ਚੰਡੀਗੜ੍ਹ ਕੋਰਟ ਕੰਪਲੈਕਸ ਪਹੁੰਚੇ CJI ਸੂਰਿਆ ਕਾਂਤ; ਦਿੱਤੀ ਵੱਡੀ ਸੌਗਾਤ

Global Team
2 Min Read

ਚੰਡੀਗੜ੍ਹ : ਭਾਰਤ ਦੇ ਮੁੱਖ ਜੱਜ (CJI) ਜਸਟਿਸ ਸੂਰਿਆਕਾਂਤ ਅੱਜ ਚੰਡੀਗੜ੍ਹ ਪਹੁੰਚੇ। ਇੱਥੇ ਸੀ.ਜੇ.ਆਈ. ਨੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਮਲਟੀਲੈਵਲ ਪਾਰਕਿੰਗ ਦਾ ਉਦਘਾਟਨ ਕੀਤਾ। ਇਸ ਨਾਲ ਆਉਣ ਵਾਲੇ ਵਕੀਲਾਂ ਅਤੇ ਆਮ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜਸਟਿਸ ਸੂਰਿਆਕਾਂਤ ਨੇ ਕਿਹਾ, “ਮੈਂ ਕਟਾਰੀਆ ਜੀ ਨੂੰ ਕਿਹਾ ਸੀ ਕਿ ਮੈਂ ਆਮ ਭਾਸ਼ਾ ਵਿੱਚ ਗੱਲ ਕਰਾਂਗਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਹਿਸਾਰ ਵਿੱਚ ਪੈਦਾ ਹੋਇਆ ਪਰ ਪ੍ਰੈਕਟਿਸ ਮੈਂ ਇੱਥੇ ਕੀਤੀ। ਇਹ ਸੁਭਾਵਿਕ ਹੈ ਕਿ ਮੇਰੇ ਲਈ ਤੁਹਾਡੇ ਵਿਚਕਾਰ ਸ਼ਾਮਲ ਹੋਣਾ ਸਿਰਫ਼ ਇੱਕ ਰਸਮੀ ਡਿਊਟੀ ਹੀ ਨਹੀਂ ਹੈ, ਬਲਕਿ ਮੇਰੇ ਲਈ ਇੱਕ ਨਿੱਜੀ ਪਲ ਹੈ। ਇਹ ਦਿਲ ਨਾਲ ਜੁੜੀ ਗੱਲ ਹੈ।

ਉਨ੍ਹਾਂ ਕਿਹਾ ਕਿ “ਹਿਸਾਰ ਮੇਰੀ ਜਨਮ ਭੂਮੀ ਤਾਂ ਹੈ ਪਰ ਚੰਡੀਗੜ੍ਹ ਮੇਰੀ ਕਰਮ ਭੂਮੀ ਰਹੀ ਹੈ। ਮੇਰੇ ਸੰਘਰਸ਼ ਦਾ ਜੀਵਨ ਇਸੇ ਸ਼ਹਿਰ, ਇਨ੍ਹਾਂ ਹੀ ਗਲੀਆਂ ਅਤੇ ਇਨ੍ਹਾਂ ਹੀ ਹਵਾਵਾਂ ਵਿੱਚ ਬੀਤਿਆ। ਜੋ ਕੁਝ ਵੀ ਮੇਰੇ ਕੋਲ ਹੈ, ਉਹ ਤੁਹਾਡੇ ਸਾਰਿਆਂ ਦੇ ਸਹਿਯੋਗ, ਮਾਰਗਦਰਸ਼ਨ ਅਤੇ ਸਰਪ੍ਰਸਤੀ ਦਾ ਨਤੀਜਾ ਹੈ।

ਜਸਟਿਸ ਸੂਰਿਆਕਾਂਤ ਨੇ ਕਿਹਾ— ਬੁਨਿਆਦੀ ਢਾਂਚਾ ਕਿਸੇ ਵੀ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਜੇਕਰ ਬੁਨਿਆਦੀ ਸਹੂਲਤਾਂ ਨਾ ਹੋਣ ਤਾਂ ਉਹ ਸ਼ਹਿਰ ਅੱਗੇ ਕਿਵੇਂ ਵਧੇ, ਇਹੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ ਪੰਜਾਬ-ਹਰਿਆਣਾ ਸਰਕਾਰ ਲਈ ਵੀ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਦੀ ਮੰਗ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਹਸਪਤਾਲ, ਸਕੂਲ ਵਰਗੀਆਂ ਜਨਤਕ ਥਾਵਾਂ ‘ਤੇ ਮਲਟੀਲੈਵਲ ਪਾਰਕਿੰਗ ਦੀ ਲੋੜ ਹੈ। ਹਰ ਸ਼ਹਿਰ ਨੂੰ ਇਸ ਬਾਰੇ ਸੋਚਣਾ ਪਵੇਗਾ। ਗੱਡੀਆਂ ਜਿਸ ਰਫ਼ਤਾਰ ਨਾਲ ਵਧ ਰਹੀਆਂ ਹਨ, ਉਸ ਹਿਸਾਬ ਨਾਲ ਸਾਡਾ ਬੁਨਿਆਦੀ ਢਾਂਚਾ ਨਹੀਂ ਵਧ ਰਿਹਾ। ਇਸ ਬਾਰੇ ਸੋਚਣਾ ਪਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment