ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਆਉਣ ਵਾਲੀ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋ ਗਏ ਹਨ। ਸਲਮਾਨ ਖਾਨ ਅਤੇ ਕੈਟਰੀਨਾ ਏਅਰਪੋਰਟ ‘ਤੇ ਕਾਲੇ ਰੰਗ ਦੀ ਡਰੈੱਸ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਸਲਮਾਨ ਖਾਨ ਦੀ ਭਤੀਜੀ ਨਿਵਰਨਾ ਵੀ ਨਜ਼ਰ ਆਈ।
ਇਸ ਤੋਂ ਇਲਾਵਾ ਸਲਮਾਨ ਖਾਨ ਦਾ ਹੁਣ ਏਅਰਪੋਰਟ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਕਿ ਜਿਵੇਂ ਹੀ ਸਲਮਾਨ ਅੰਦਰ ਜਾਣ ਲਈ ਵਧੇ ਉੱਥੇ ਮੌਜੂਦ CISF ਜਵਾਨ ਨੇ ਉਨ੍ਹਾਂ ਨੂੰ ਸਕਿਓਰਿਟੀ ਚੈੱਕ ਲਈ ਰੋਕ ਲਿਆ। ਚੈਕਿੰਗ ਤੋਂ ਬਾਅਦ ਸਲਮਾਨ ਖਾਨ ਦੀ ਐਂਟਰੀ ਹੋਈ। ਜਦੋਂ ਤੋਂ ਇਹ ਵੀਡੀਓ ਵਾਇਰਲ ਹੋਈ ਹੈ, ਲੋਕ CISF ਜਵਾਨ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram
ਰਿਪੋਰਟਾਂ ਅਨੁਸਾਰ, ‘ਟਾਈਗਰ 3’ 150 ਕਲਾਕਾਰਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਬੁੱਧਵਾਰ ਨੂੰ ਰੂਸ ਲਈ ਉਡਾਣ ਭਰੀ। ਆਦਿਤਿਆ ਚੋਪੜਾ ਨੇ ਰੂਸ ਜਾਣ ਲਈ ਜੰਬੋ ਜਹਾਜ਼ ਕਿਰਾਏ ‘ਤੇ ਲਿਆ ਸੀ। ਰੂਸ ਤੋਂ ਇਲਾਵਾ, ਫਿਲਮ ਦੀ ਸ਼ੂਟਿੰਗ ਅਗਲੇ 45 ਦਿਨਾਂ ਵਿੱਚ 5 ਯੂਰਪੀਅਨ ਦੇਸ਼ਾਂ ਵਿੱਚ ਕੀਤੀ ਜਾਵੇਗੀ।