ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਿਗਰਟ ਦੇ ਇਸ਼ਤਿਹਾਰ ਨਾਲ ਬਣਾਏ ਪੈਕਟਾਂ ‘ਚ ਦਿੱਤਾ ਜਾ ਰਿਹੈ ਪ੍ਰਸ਼ਾਦ

TeamGlobalPunjab
2 Min Read

ਸ੍ਰੀ ਕਰਤਾਰਪੁਰ ਸਾਹਿਬ : ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਸਿਗਰਟ ਦੇ ਇਸ਼ਤਿਹਾਰ ਨਾਲ ਬਣਾਏ ਪੈਕਟਾਂ ‘ਚ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਇਸ ‘ਚ ਇੱਕ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਵੀ ਛਪੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖਾਂ ਨੂੰ ਇਸ ਨਾਲ ਕਾਫੀ ਦੁੱਖ ਹੋਇਆ ਕਿ ਧਾਰਮਿਕ ਸਥਾਨ ’ਤੇ ਸਾਡੀ ਆਸਥਾ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ। ਤੰਬਾਕੂ ਨਾਲ ਬਣਾਏ ਸਿਗਰਟ ਦੇ ਰੈਪਰ ਨਾਲ ਬਣਾਏ ਦੋਨੇ-ਪੱਤਲਾਂ ਵਿਚ ਪ੍ਰਸਾਦ ਦਿੱਤਾ ਜਾਵੇ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ? ਸਿਰਸਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਵਿਚ ਹੈ, ਇਸ ਲਈ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੇ ਜੇਲ੍ਹ ‘ਚ ਡੱਕਿਆ ਜਾਵੇ।

Share This Article
Leave a Comment