ਬੀਜਿੰਗ: ਦੱਖਣ ਪੱਛਮੀ ਚੀਨ ਦੇ ਯੁਨਾਨ ਪ੍ਰਾਂਤ ( China ) ਵਿੱਚ ਕਿੰਡਰਗਾਰਟਨ ਸਕੂਲ ‘ਚ ਇੱਕ ਵਿਅਕਤੀ ਨੇ ਜਬਰੀ ਅੰਦਰ ਦਾਖਲ ਹੋ ਕੇ ਵਿਦਿਆਰਥੀਆਂ ‘ਤੇ ਖਤਰਨਾਕ ਕੈਮੀਕਲ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ 51 ਬੱਚਿਆਂ ਸਣੇ ਘੱਟੋਂ-ਘੱਟ 54 ਲੋਕ ਝੁਲਸ ਗਏ। ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ।
ਵਿਦਿਆਰਥੀਆਂ ਉੱਤੇ ਕਾਸਟਿਕ ਸੋਡਾ ਨਾਲ ਕੀਤਾ ਹਮਲਾ
ਕੁੱਝ ਅਧਿਕਾਰੀਆਂ ਨੇ ਚੀਨ ਦੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸੋਮਵਾਰ ਨੂੰ ਕੈਯੁਆਨ ਸ਼ਹਿਰ ‘ਚ 23 ਸਾਲਾ ਹੁਈ-ਜਬ-ਕੋਂਗ ਕਿੰਡਰਗਾਰਟਨ ਸਕੂਲ ਪਹੁੰਚ ਗਿਆ ਅਤੇ ਉਸਨੇ ਵਿਦਿਆਰਥੀਆਂ ਉੱਤੇ ਕਾਸਟਿਕ ਸੋਡਾ ( ਸੋਡੀਅਮ ਹਾਈਡਰੋਆਕਸਾਈਡ ) ਕੈਮੀਕਲ ਛਿੜਕ ਦਿੱਤਾ। ਇਸ ਹਮਲੇ ਵਿੱਚ 3 ਅਧਿਆਪਕ ਤੇ 51 ਬੱਚੇ ਝੁਲਸ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਦੋ ਬੱਚੀਆਂ ਦੀ ਹਾਲਤ ਗੰਭੀਰ
ਰਿਪੋਰਟ ਵਿੱਚ ਦੱਸਿਆ ਗਿਆ ਕਿ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਸਮੇਂ ਮੁਤਾਬਕ ਸ਼ਾਮ 3:35 ਵਜੇ ਵਿਅਕਤੀ ਡੋਂਗਚੇਂਗ ਕਿੰਡਰਗਾਰਟਨ ਵਿੱਚ ਕੰਧ ਟੱਪ ਕੇ ਪਹੁੰਚ ਗਿਆ ਤੇ ਬੱਚਿਆਂ ‘ਤੇ ਸੋਡੀਅਮ ਹਾਈਡਰੋਕਸਾਈਡ ਛਿੜਕ ਕੇ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਹਮਲਾਵਰ ਨੂੰ ਘਟਨਾ ਤੋਂ 40 ਮਿੰਟ ਬਾਅਦ ਹਿਰਾਸਤ ‘ਚ ਲੈ ਲਿਆ ਗਿਆ।