Home / News / ਨਿਊਜ਼ੀਲੈਂਡ ਕਰਾਈਸਟਚਰਚ ਹਮਲੇ ਨੂੰ ਅੰਜਾਮ ਦੇਣ ਵਾਲੇ ਟੈਰੰਟ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ

ਨਿਊਜ਼ੀਲੈਂਡ ਕਰਾਈਸਟਚਰਚ ਹਮਲੇ ਨੂੰ ਅੰਜਾਮ ਦੇਣ ਵਾਲੇ ਟੈਰੰਟ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ

ਵੇਲਿੰਗਟਨ: ਨਿਊਜ਼ੀਲੈਂਡ ਦੇ ਇਤਿਹਾਸ ਦੀ ਸਭ ਤੋਂ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਦੋ ਕਰਾਈਸਟਚਰਚ ਮਸਜਿਦਾਂ ਵਿੱਚ 51 ਲੋਕਾਂ ਦਾ ਕਤਲ ਕਰ ਦਿੱਤਾ ਸੀ ਜਿਸ ਲਈ ਵੀਰਵਾਰ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇੱਕ ਸਾਲ ਪਹਿਲਾਂ ਮਸਜਿਦਾਂ ਵਿਚ ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਬੰਦੂਕਧਾਰੀ ਵੱਲੋਂ ਫੇਸਬੁੱਕ ਤੇ ਯੂ ਟਿਊਬ ‘ਤੇ ਇਸ ਵਲੋਂ ਹਮਲੇ ਦਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਵ ਟੈਲੀਕਾਸਟ ਦੇ ਜਰੀਏ ਵੇਖਿਆ ਸੀ।

ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾ ਨੂੰ ਥੋੜ੍ਹੀ ਰਾਹਤ ਮਿਲੀ ਹੈ। 29 ਸਾਲ ਦੇ ਟੈਰੰਟ ਨੂੰ ਕਰਾਈਸਟਚਰਚ ਹਾਈਕੋਰਟ ਨੇ 51 ਲੋਕਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ।

ਹਾਲਾਂਕਿ ਉਸਨੂੰ ਪਹਿਲਾਂ ਹੀ ਸਜ਼ਾ ਸੁਣਾ ਦਿੱਤੀ ਗਈ ਹੈ ਜਦਕਿ ਉਸ ਦਾ ਟਰਾਇਲ ਵਿੱਚ ਚੋਣ ਵਿੱਚ ਸ਼ੁਰੂ ਹੋਣ ਵਾਲਾ ਹੈ 1 ਸਤੰਬਰ 2001 ਤੋਂ ਬਾਅਦ ਪਾਸ ਕਾਨੂੰਨਾਂ ਦੇ ਤਹਿਤ ਟੈਰੰਟ ਨਿਊਜ਼ੀਲੈਂਡ ਵਿੱਚ ਅੱਤਵਾਦ ਦੇ ਦੋਸ਼ੀ ਪਾਇਆ ਜਾਣ ਵਾਲਾ ਪਹਿਲਾ ਵਿਅਕਤੀ ਹੈ।

Check Also

ਪੰਜਾਬੀਆਂ ‘ਤੇ ਕਾਂਗਰਸ ਵੱਲੋਂ ਢਾਹੇ ਤਸ਼ੱਦਦ ਖਿਲਾਫ ਸਾਂਝੀ ਲੜਾਈ ਲੜਨਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਕਾਂਗਰਸ ਪਾਰਟੀ ਜੋ ਕਿ …

Leave a Reply

Your email address will not be published. Required fields are marked *