ਚੀਨ ‘ਚ 1,000 ਸਾਲਾਂ ਬਾਅਦ ਪਏ ਭਿਆਨਕ ਮੀਂਹ ਨੇ ਮਚਾਈ ਤਬਾਹੀ, 30 ਤੋਂ ਵੱਧ ਮੌਤਾਂ

TeamGlobalPunjab
2 Min Read

ਬੀਜਿੰਗ : ਚੀਨ ਵਿੱਚ ਪਿਛਲੇ ਚਾਰ ਦਿਨਾਂ ਤੋਂ ਪੈ ਰਹੇ ਮੀਂਹ ਨੇ 1000 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਚੀਨ ਦੇ ਲਗਭਗ 12 ਸੂਬੇ ਭਿਆਨਕ ਮੀਂਹ ਤੇ ਹੜ੍ਹ ਕਾਰਨ ਡੁੱਬ ਚੁੱਕੇ ਹਨ। ਚੀਨ ਦੇ ਮੱਧ ਹੇਨਾਨ ਸੂਬੇ ‘ਚ ਹਜ਼ਾਰ ਸਾਲਾਂ ‘ਚ ਸਭ ਤੋਂ ਭਾਰੀ ਬਰਸਾਤ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਸਬਵੇਅ, ਹੋਟਲਾਂ ਤੇ ਜਨਤਕ ਥਾਵਾਂ ‘ਤੇ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਨੂੰ ਵੀ ਤਾਇਨਾਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰੀ ਬਰਸਾਤ ਕਾਰਨ ਪੈਦਾ ਹੋਈ ਸਥਿਤੀ ਨਾਲ ਇੱਕ ਕਰੋੜ ਦੀ ਆਬਾਦੀ ਵਾਲੀ ਰਾਜਧਾਨੀ ਝੇਂਗਝੋ ਵਿੱਚ ਜਨਤਕ ਥਾਵਾਂ ਅਤੇ ਸਬਵੇਅ ਪੈਨਲ ‘ਚ ਪਾਣੀ ਭਰ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਨਾਲ ਅਜਿਹਾ ਕਹਿਰ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆਂ।

ਖਬਰਾਂ ਮੁਤਾਬਕ ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਤੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਪੁਖਤਾ ਕੀਤੀ ਜਾਵੇ, ਕਿਉਂਕਿ ਸ਼ਹਿਰ ‘ਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ।

Share This Article
Leave a Comment