ਟਰੰਪ ਦੀ ਚੀਨ ਨੂੰ ਚਿਤਾਵਨੀ, ਕਿਹਾ ਦੁਨੀਆਂ ਭਰ ‘ਚ ਮਹਾਂਮਾਰੀ ਫੈਲਾਉਣ ਦੀ ਚੁਕਾਉਣੀ ਪਵੇਗੀ ਵੱਡੀ ਕੀਮਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਦੁਨੀਆ ਭਰ ਵਿਚ ਫੈਲਾਉਣ ਦੀ ਉਨ੍ਹਾਂ ਨੂੰ ਵੱਡੀ ਕੀਮਤ ਚੁਕਾਉਣੀ ਹੋਵੇਗੀ। ਵ੍ਹਾਈਟ ਹਾਊਸ ਪਰਤਦੇ ਹੀ ਟਰੰਪ ਨੇ ਓਵਲ ਦਫਤਰ ਦੇ ਬਾਹਰ ਰੋਜ਼ ਗਾਰਡਨ ‘ਚ ਬਣਾਇਆ ਇੱਕ ਵੀਡੀਓ ਟਵਿੱਟਰ ਤੇ ਜਾਰੀ ਕੀਤਾ ਜਿਸ ਵਿੱਚ ਕੋਰੋਨਾ ਲਈ ਇੱਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ।

ਟਰੰਪ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਇਸ ਵਿੱਚ ਤੁਹਾਡੀ ਕੋਈ ਗ਼ਲਤੀ ਨਹੀਂ ਹੈ, ਇਹ ਚੀਨ ਦੀ ਗਲਤੀ ਹੈ। ਚੀਨ ਨੇ ਸਾਡੇ ਦੇਸ਼ ਦੇ ਨਾਲ ਅਤੇ ਦੁਨੀਆਂ ਦੇ ਨਾਲ ਜੋ ਕੀਤਾ ਹੈ ਉਸ ਦੀ ਉਨ੍ਹਾਂ ਨੂੰ ਵੱਡੀ ਕੀਮਤ ਚੁਕਾਉਣੀ ਪਾਵੇਗੀ। ਇਹ ਚੀਨ ਦੀ ਗਲਤੀ ਹੈ ਯਾਦ ਰੱਖੋ! ਬੀਤੇ ਕੁਝ ਮਹੀਨਿਆਂ ‘ਚ ਟਰੰਪ ਪ੍ਰਸ਼ਾਸਨ ਨੇ ਚੀਨ ਦੇ ਖਿਲਾਫ ਕਈ ਕਦਮ ਚੁੱਕੇ ਹਨ ਇਨ੍ਹਾਂ ‘ਚੋਂ ਇੱਕ ਹੈ ਚੀਨ ਦੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣਾ। ਟਰੰਪ ਅਤੇ ਵਿਦੇਸ਼ੀ ਮੰਤਰੀ ਮਾਈਕ ਪੋਂਪੀਓ ਦੁਨੀਆਂ ਭਰ ਵਿੱਚ ਆਪਣੇ ਸਮਰਥਕਾਂ ਨੂੰ ਚੀਨ ਦੇ ਖਿਲਾਫ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਅਤੇ ਫਰਸਟ ਲੇਡੀ ਮੇਲਾਨੀਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਦੋਵੇਂ ਵ੍ਹਾਈਟ ਹਾਊਸ ‘ਚ ਕੁਆਰੰਟੀਨ ਹੋ ਗਏ ਸਨ, ਹਾਲਾਂਕਿ ਦੂਜੇ ਦਿਨ ਟਰੰਪ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

Share this Article
Leave a comment