ਲਓ ਜੀ ਹੁਣ ਇਹੀ ਬਾਕੀ ਸੀ, ਇਸ ਰੈਸਟੋਰੈਂਟ ‘ਚ ਹਾਥੀ ਦੀ ਲਿੱਦ ਖਾਣ ਲਈ ਲਗ ਰਹੀਆਂ ਲੰਬੀਆਂ ਲਾਈਨਾਂ, ਕੀਮਤ ਸੁਣ ਉੱਡ ਜਾਣਗੇ ਹੋਸ਼

Global Team
3 Min Read

ਨਿਊਜ਼ ਡੈਸਕ: ਚੀਨ ਦੇ ਲੋਕ ਅਕਸਰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਸ਼ੰਘਾਈ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਹਾਥੀ ਦੀ ਲਿੱਦ ਤੋਂ ਬਣੇ ਲੱਡੂ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਪਹੁੰਚ ਰਹੇ ਹਨ। ਇਸ ਰੈਸਟੋਰੈਂਟ ਦਾ ਨਾਮ ਰੇਨਫੋਰੈਸਟ ਹੈ, ਜਿਸਨੂੰ ਚੀਨ ਅਤੇ ਫਰਾਂਸ ਦੇ ਲੋਕ ਸਾਂਝੇ ਤੌਰ ‘ਤੇ ਚਲਾਉਂਦੇ ਹਨ। ਹਾਥੀ ਦੀ ਲਿੱਦ ਤੋਂ ਬਣੇ ਇਸ ਲੱਡੂ ਨੂੰ ਲੈ ਕੇ ਚੀਨ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਲੋਕ ਕਹਿ ਰਹੇ ਹਨ ਕਿ ਇਹ ਭੋਜਨ ਕਾਨੂੰਨਾਂ ਦੇ ਵਿਰੁੱਧ ਹੈ।

ਚੀਨੀ ਮੀਡੀਆ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਸਵਾਲਾਂ ਦੇ ਵਿਚਕਾਰ, ਸ਼ੰਘਾਈ ਦੇ ਇਸ ਰੈਸਟੋਰੈਂਟ ਵਿੱਚ ਲੋਕਾਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਲੋਕ ਇੱਥੇ ਹਾਥੀ ਦੀ ਲਿੱਦ ਤੋਂ ਬਣੇ ਲੱਡੂ ਖਾਣ ਲਈ ਲਾਈਨਾਂ ਵਿੱਚ ਖੜ੍ਹੇ ਹਨ।

50-50 ਹਜ਼ਾਰ ਤੱਕ ਕਰ ਰਹੇ ਖਰਚ

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਇਹ ਰੈਸਟੋਰੈਂਟ ਚੀਨ ਦੇ ਬਲਾਂਗ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਵਲੋਂ ਸ਼ੁਰੂ ਕੀਤਾ ਗਿਆ ਸੀ। ਫਰਾਂਸ ਦਾ ਇੱਕ ਸ਼ੈੱਫ ਇਥੇ ਖਾਣਾ ਪਕਾਉਂਦਾ ਹੈ। ਰੈਸਟੋਰੈਂਟ ਵਿੱਚ ਹਾਥੀ ਦੀ ਲਿੱਦ ਤੋਂ ਬਣੇ ਲੱਡੂਆਂ ਦੇ ਨਾਲ 14 ਪਕਵਾਨ ਪਰੋਸੇ ਜਾਂਦੇ ਹਨ।

ਰਿਪੋਰਟ ਦੇ ਅਨੁਸਾਰ, ਇੱਕ ਥਾਲੀ ਦੀ ਕੀਮਤ ਲਗਭਗ 50 ਹਜ਼ਾਰ ਹੈ। ਲੋਕ ਇੱਥੇ ਆਪਣੇ ਪੂਰੇ ਪਰਿਵਾਰ ਨਾਲ ਖਾਣਾ ਖਾਣ ਆਉਂਦੇ ਹਨ। ਜ਼ਿਆਦਾਤਰ ਅਮੀਰ ਲੋਕ ਇੱਥੇ ਖਾਣ ਲਈ ਆ ਰਹੇ ਹਨ।

ਕਿਵੇਂ ਬਣਾਏ ਜਾ ਰਹੇ ਹਨ ਇਹ ਲੱਡੂ ?

ਰਿਪੋਰਟ ਦੇ ਅਨੁਸਾਰ, ਇਸ ਹਾਥੀ ਦੀ ਲਿੱਦ ਦੇ ਲੱਡੂ ਨੂੰ ਬਣਾਉਣ ਲਈ, ਰੈਸਟੋਰੈਂਟ ਦੇ ਲੋਕ ਪਹਿਲਾਂ ਹਾਥੀ ਦੇ ਲਿੱਦ ਨੂੰ ਇਕੱਠਾ ਕਰਦੇ ਹਨ। ਇਸ ਤੋਂ ਬਾਅਦ, ਇਸਦੇ ਅੰਦਰਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ। ਇਸ ਪਕਵਾਨ ਨੂੰ ਬਣਾਉਣ ਵਿੱਚ ਹਾਥੀ ਦੀ ਲਿੱਦ ਤੋਂ ਇਲਾਵਾ, ਜੜੀ-ਬੂਟੀਆਂ ਦੇ ਅਤਰ, ਫਲਾਂ ਦਾ ਜੈਮ, ਪਰਾਗ ਅਤੇ ਸ਼ਹਿਦ ਦਾ ਸ਼ਰਬਤ ਵਰਤਿਆ ਜਾਂਦਾ ਹੈ।

ਲੱਡੂ ਵਿੱਚ ਕਿਸ ਸ਼ਹਿਦ ਅਤੇ ਹਰਬਲ ਦੀ ਵਰਤੋਂ ਕੀਤੀ ਜਾਵੇਗੀ, ਇਹ ਗਾਹਕਾਂ ਦੀ ਪਸੰਦ ਮੁਤਾਬਕ ਕੀਤੀ ਜਾਂਦੀ ਹੈ।

ਇਸ ਲੱਡੂ ਨੂੰ ਕਰਿਸਪੀ ਬਣਾਇਆ ਜਾਂਦਾ ਹੈ, ਜੋ ਇਸਨੂੰ ਖਾਣ ਵਿੱਚ ਸੁਆਦੀ ਬਣਾਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਬਲੌਗ ਵਾਇਰਲ ਹੋਣ ਤੋਂ ਬਾਅਦ ਇੱਥੇ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ। ਹੁਣ ਤੱਕ ਚੀਨ ਵਿੱਚ ਹਾਥੀ ਦੀ ਲਿੱਦ ਦੀ ਵਰਤੋਂ ਸਿਰਫ਼ ਕਾਗਜ਼ ਦੇ ਟੁਕੜੇ ਬਣਾਉਣ ਲਈ ਕੀਤੀ ਜਾਂਦੀ ਸੀ।

Share This Article
Leave a Comment