ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਦਾ ਖਤਰਾ, ਹਰ ਹਫਤੇ ਸਾਢੇ 6 ਲੱਖ ਲੋਕ ਹੋ ਸਕਦੇ ਸ਼ਿਕਾਰ!

Prabhjot Kaur
3 Min Read

ਨਿਊਜ਼ ਡੈਸਕ: ਚੀਨ ‘ਚ ਕੋਰੋਨਾ ਦੀ ਲਹਿਰ ਮੁੜ ਦਸਤਕ ਦੇ ਸਕਦੀ ਹੈ ਅਤੇ ਇਹ ਲਹਿਰ ਇੰਨੀ ਖਤਰਨਾਕ ਹੋਣ ਦੀ ਸੰਭਾਵਨਾ ਹੈ ਕਿ ਚੀਨ ‘ਚ ਜੂਨ ਮਹੀਨੇ ਹਰ ਹਫਤੇ ਸਾਢੇ 6 ਲੱਖ ਲੋਕ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਇਹ ਦਾਅਵਾ ਚੀਨ ਦੇ ਨੈਸ਼ਨਲ ਕਲੀਨਿਕਲ ਰਿਸਰਚ ਸੈਂਟਰ ਫਾਰ ਰੈਸਪੀਰੇਟਰੀ ਡਿਜ਼ੀਜ਼ ਦੇ ਨਿਰਦੇਸ਼ਕ ਝੋਂਗ ਨਾਨਸ਼ਾਨ ਨੇ ਕੀਤਾ ਹੈ। ਨਾਨਸ਼ਨ ਦਾ ਦਾਅਵਾ ਹੈ ਕਿ ਜੂਨ ਤੱਕ ਚੀਨ ਵਿੱਚ ਹਰ ਹਫ਼ਤੇ ਸਾਢੇ ਛੇ ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹਨ।

ਚੀਨ ‘ਚ ਅਪ੍ਰੈਲ ਤੋਂ ਵੱਧ ਰਹੇ ਨੇ ਕੋਰੋਨਾ ਦੇ ਮਰੀਜ਼

ਮੀਡੀਆ ਰਿਪੋਰਟਾਂ ਮੁਤਾਬਕ ਚੀਨ ‘ਚ ਅਪ੍ਰੈਲ ਮਹੀਨੇ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਹੈ। ਚੀਨ ‘ਚ ਕੋਰੋਨਾ ਇਨਫੈਕਸ਼ਨ ਵਧਣ ਦਾ ਕਾਰਨ ਕੋਰੋਨਾ ਦੇ ਓਮੀਕਰੋਨ ਵੇਰੀਐਂਟ XBB ਨੂੰ ਦੱਸਿਆ ਜਾ ਰਿਹਾ ਹੈ। ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਇੱਕ ਬਾਇਓਟੈਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਝੋਂਗ ਨਾਨਸ਼ਨ ਨੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਚੀਨ ਵਿੱਚ ਮਈ ਦੇ ਅਖੀਰ ਤੱਕ ਹਰ ਹਫ਼ਤੇ 4 ਕਰੋੜ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਜੂਨ ਤੱਕ ਇਹ ਅੰਕੜਾ ਸਾਢੇ 6 ਕਰੋੜ ਤੱਕ ਪਹੁੰਚ ਸਕਦਾ ਹੈ।

ਚੀਨੀ ਮੀਡੀਆ ਮੁਤਾਬਕ XBB Omicron ਦੇ BA.2.75 ਅਤੇ BJ.2 ਸਬ-ਵੇਰੀਐਂਟ ਦਾ ਇੱਕ ਹਾਈਬ੍ਰਿਡ ਹੈ। ਪਿਛਲੇ ਸਾਲ ਦੇ ਸ਼ੁਰੂ ਵਿੱਚ, ਚੀਨ ਵਿੱਚ ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਅਤੇ ਉਸ ਸਮੇਂ ਚੀਨ ਵਿੱਚ ਹਰ ਰੋਜ਼ ਲਗਭਗ 35 ਮਿਲੀਅਨ ਕੋਰੋਨਾ ਸੰਕਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਕੋਰੋਨਾ ਲਹਿਰ ਦੇ ਮੱਦੇਨਜ਼ਰ ਚੀਨ ਸਰਕਾਰ ਨੇ ਵੀ ਬਚਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਚੀਨ ‘ਚ ਨਵੀਂ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਅੰਤਿਮ ਮਨਜ਼ੂਰੀ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜੋ ਕਿ ਕੋਰੋਨਾ ਦੇ XBB ਵੇਰੀਐਂਟ ਦੇ ਖਿਲਾਫ ਪ੍ਰਭਾਵੀ ਹੋਵੇਗੀ। ਚੀਨ ਦੇ ਡਰੱਗ ਰੈਗੂਲੇਟਰਾਂ ਨੇ ਇਨ੍ਹਾਂ ਟੀਕਿਆਂ ਦੇ ਪਹਿਲੇ ਦੋ ਪੜਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦੀ ਹੀ ਟੈਸਟਿੰਗ ਦੇ ਤੀਜੇ ਅਤੇ ਚੌਥੇ ਪੜਾਅ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦੇ ਦੇਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment